ਨਿਰਭਿਆ ਦੇ ਦੋਸ਼ੀਆਂ ‘ਤੇ ਭੜਕੀ ਪੰਗਾ ਫਿਲਮ ਦੀ ਅਦਾਕਾਰਾ, ਕੀਤੀ ਵੱਡੀ ਮੰਗ

TeamGlobalPunjab
1 Min Read

ਨਿਊਜ਼ ਡੈਸਕ : ਨਿਰਭਿਆ ਦੇ ਦੋਸ਼ੀਆਂ ਨੂੰ ਹੁਣ ਫਾਂਸੀ ਦੇਣ ਲਈ 1 ਫਰਵਰੀ ਦੀ ਤਾਰੀਖ ਤੈਅ ਕੀਤੀ ਗਈ ਹੈ ਪਰ  ਇਸ ਤੋਂ ਪਹਿਲਾਂ ਹੀ ਮਸ਼ਹੂਰ ਅਦਾਕਾਰਾ ਅਤੇ ਉਸ ਤੋਂ ਵੀ ਪਹਿਲਾਂ ਸਮਾਜਿਕ ਗਤੀਵਿਧੀਆਂ ‘ਤੇ ਆਪਣੀ ਰਾਇ ਰੱਖਣ ਵਾਲੀ ਕੰਗਨਾ ਰਨੌਤ ਨੇ ਇਸ ਕੇਸ ‘ਤੇ ਵੱਡੀ ਬਿਆਨਬਾਜ਼ੀ ਕੀਤੀ ਹੈ। ਜੀ ਹਾਂ ਮਸ਼ਹੂਰ ਅਦਾਕਾਰਾ ਦਾ ਕਹਿਣਾ ਹੈ  ਕਿ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਜੇਲ੍ਹ ਵਿੱਚ ਨਹੀਂ ਦੇਣੀ ਚਾਹੀਦੀ ਬਲਕਿ ਚੁਰਾਹੇ  ‘ਚ ਦੇਣੀ ਚਾਹੀਦੀ ਹੈ।

ਰਿਪੋਰਟਾਂ ਮੁਤਾਬਿਕ ਕੰਗਨਾ ਨੇ ਕਿਹਾ ਕਿ ਜਿਹੜਾ ਵਿਅਕਤੀ ਅਜਿਹੀ ਬਲਾਤਕਾਰ ਜਿਹੀ ਹਰਕਤ ਨੂੰ ਅੰਜ਼ਾਮ ਦਿੰਦਾ ਹੈ ਉਹ ਨਾਬਾਲਗ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਚੁਰਾਹੇ ‘ਤੇ ਖੜ੍ਹਾ ਕੇ ਮਾਰਨਾ ਚਾਹੀਦਾ ਹੈ ਉਨ੍ਹਾਂ ਨੂੰ ਉੱਥੇ ਫਾਂਸੀ ‘ਤੇ ਲਟਕਾਉਣਾ ਚਾਹੀਦਾ ਹੈ ਤਾਂ ਕੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਬਲਾਤਕਾਰ ਦੀ ਸਜ਼ਾ ਕੀ ਹੁੰਦੀ ਹੈ।

ਦੱਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ ‘ਪੰਗਾ’ 24 ਜਨਵਰੀ ਨੂੰ ਸਿਨੇਮਾਘਰਾਂ ‘ਚ ਆਉਣ ਵਾਲੀ ਹੈ। ਇਸ ਲਈ ਉਹ ਲੰਬੇ ਸਮੇਂ ਤੋਂ ਫਿਲਮ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਇਸ ਫਿਲਮ ਵਿੱਚ ਕੰਗਨਾ ਦੇ ਨਾਲ ਪ੍ਰਸਿੱਧ ਅਦਾਕਾਰ ਰਿਚਾ ਚੱਢਾ, ਨੀਨਾ ਗੁਪਤਾ, ਜੱਸੀ ਗਿੱਲ ਅਤੇ ਨਿਰਦੇਸ਼ਕ ਅਸ਼ਵਨੀ ਅਈਅਰ ਆਦਿ ਵੀ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ।

 

- Advertisement -

Share this Article
Leave a comment