ਨਿਰਭਿਆ ਕੇਸ : ਅਦਾਲਤ ਨੇ ਦੋਸ਼ੀਆਂ ਦੀ ਨਜ਼ਰਸਾਨੀ ਪਟੀਸ਼ਨ ਕੀਤੀ ਖਾਰਜ

TeamGlobalPunjab
2 Min Read

ਨਵੀਂ ਦਿੱਲੀ : ਨਿਰਭਿਆ ਕੇਸ ਦੇ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਫਿਰ ਵੀ ਦੋਸ਼ੀ ਅਕਸ਼ੈ ਕੁਮਾਰ ਵੱਲੋਂ ਇੱਕ ਵਾਰ ਕੇਸ ‘ਤੇ ਮੁੜ ਵਿਚਾਰ ਕਰਨ ਲਈ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ‘ਤੇ ਅੱਜ ਅਦਾਲਤ ਵੱਲੋਂ ਵਿਚਾਰ ਕਰਦਿਆਂ ਖਾਰਿਜ ਕਰ ਦਿੱਤਾ ਗਿਆ ਹੈ। ਇਹ ਫੈਸਲਾ ਜਸਟਿਸ ਐੱਸ.ਏ.ਬੋਬੜੇ ਦੀ ਤਿੰਨ ਮੈਂਬਰੀ ਬੈਂਚ ਵੱਲੋਂ ਸੁਣਾਇਆ ਗਿਆ ਹੈ। ਦੱਸਣਯੋਗ ਹੈ ਕਿ ਸੱਤ ਸਾਲ ਪਹਿਲਾਂ ਇਹ ਦਰਿੰਦਗੀ ਭਰਿਆ ਕਾਰਾ ਵਾਪਰਿਆ ਸੀ ਜਦੋਂ ਚਾਰਾਂ ਦੋਸ਼ੀਆਂ ਵੱਲੋਂ ਇੱਕ ਲੜਕੀ ਨਿਰਭਿਆ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਬੱਸ ਵਿੱਚੋਂ ਸੁੱਟ ਦਿੱਤਾ ਗਿਆ ਸੀ।

ਦੱਸ ਦਈਏ ਕਿ ਦਿੱਲੀ ਨਿਰਭਿਆ ਗੈਂਗਰੇਪ ਦੇ ਦੋਸ਼ੀ ਅਕਸ਼ੈ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਮੁੜਵਿਚਾਰ ਪਟੀਸ਼ਨ ਦਾਇਰ ਕਰ ਫ਼ਾਂਸੀ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ।

ਅਕਸ਼ੈ ਨੇ ਵਕੀਲ ਏਪੀ ਸਿੰਘ ਜ਼ਰੀਏ ਦਾਖਲ ਮੁੜਵਿਚਾਰ ਦੀ ਪਟੀਸ਼ਨ ਵਿੱਚ ਫ਼ਾਂਸੀ ਦੀ ਸਜ਼ਾ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਦੋਸ਼ੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਫ਼ਾਂਸੀ ਦੇ ਕੇ ਸਿਰਫ ਦੋਸ਼ੀ ਨੂੰ ਮਾਰਿਆ ਜਾ ਸਕਦਾ ਹੈ ਦੋਸ਼ ਨੂੰ ਨਹੀਂ।

ਇੰਨਾ ਹੀ ਨਹੀਂ ਪਟੀਸ਼ਨ ‘ਚ ਅਕਸ਼ੈ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਖ਼ਰਾਬ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਹੈ, ਇੱਥੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਪ੍ਰਦੂਸ਼ਿਤ ਹਵਾ ਤੇ ਪਾਣੀ ਦੇ ਚਲਦਿਆਂ ਪਹਿਲਾਂ ਹੀ ਲੋਕਾਂ ਦੀ ਉਮਰ ਘੱਟ ਹੋ ਰਹੀ ਹੈ। ਪਟੀਸ਼ਨ ‘ਚ ਉਸ ਨੇ ਵੇਦ, ਪੁਰਾਣ ਆਦਿ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਸਤਯੁਗ ਵਿੱਚ ਲੋਕ ਹਜ਼ਾਰਾਂ ਸਾਲ ਤੱਕ ਜ਼ਿੰਦਾ ਰਹਿੰਦੇ ਸਨ ਪਰ ਕਲਯੁਗ ਵਿੱਚ ਇਨਸਾਨ ਦੀ ਉਮਰ 50 – 60 ਸਾਲ ਹੀ ਰਹਿ ਗਈ ਹੈ ਇਸ ਲਈ ਫ਼ਾਂਸੀ ਦੀ ਜ਼ਰੂਰਤ ਨਹੀਂ ਹੈ ।

- Advertisement -

Share this Article
Leave a comment