1 ਫਰਵਰੀ ਨੂੰ ਹੋਵੇਗੀ ਨਿਰਭਿਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ

TeamGlobalPunjab
2 Min Read

ਨਵੀਂ ਦਿੱਲੀ: ਨਿਰਭਿਆ ਮਾਮਲੇ ‘ਚ ਦਿੱਲੀ ਦੀ ਪਟਿਆਲਾ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਨਵੇਂ ਡੈੱਥ ਵਾਰੰਟ ਅਨੁਸਾਰ ਚਾਰੇ ਦੋਸ਼ੀਆਂ ਨੂੰ 1 ਫਰਵਰੀ, ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ ਵਿੱਚ ਚਾਰੇ ਦੋਸ਼ੀਆਂ ਲਈ 22 ਜਨਵਰੀ ਦਾ ਡੈੱਥ ਵਾਰੰਟ ਜਾਰੀ ਕੀਤੇ ਗਏ ਸੀ। ਚਾਰੇ ਦੋਸ਼ੀਆਂ ‘ਚੋਂ ਇੱਕ ਮੁਕੇਸ਼ ਕੁਮਾਰ ਨੇ ਰਾਸ਼‍ਟਰਪਤੀ ਕੋਲ ਰਹਿਮ ਅਪੀਲ ਦਰਜ ਕੀਤੀ ਸੀ, ਜੋਕਿ ਸ਼ੁੱਕਰਵਾਰ ਨੂੰ ਖਾਰਿਜ ਹੋ ਗਈ। ਅਪੀਲ ਖਾਰਜ ਹੋਣ ਤੋਂ ਬਾਅਦ ਵੀ ਫ਼ਾਂਸੀ ਦੇਣ ਲਈ 14 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਮੁਕੇਸ਼ ਸਿੰਘ ਕੋਲ ਫ਼ਾਂਸੀ ਤੋਂ ਬਚਣ ਦਾ ਅੰਤਮ ਰਸਤਾ ਵੀ ਬੰਦ ਹੋ ਗਿਆ ਅਤੇ ਮੁਕੇਸ਼ ਨੂੰ ਫ਼ਾਂਸੀ ਲਗਣਾ ਤੈਅ ਹੈ ।

ਦੱਸ ਦਈਏ ਕਿ ਮੁਕੇਸ਼ ਦੀ ਰਹਿਮ ਅਪੀਲ ਰਾਸ਼ਟਰਪਤੀ ਦੇ ਕੋਲ ਭੇਜਣ ਦੇ ਨਾਲ ਉਸਨੂੰ ਖਾਰਜ ਕਰਨ ਦੀ ਵੀ ਸਿਫਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸੀ। ਇਸ ‘ਤੇ ਅਮਲ ਕਰਦੇ ਹੋਏ ਰਾਸ਼ਟਰਪਤੀ ਵੱਲੋਂ ਇਹ ਮੰਗ ਖਾਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਮੰਗ ਖਾਰਿਜ ਕਰਨ ਦੀ ਅਪੀਲ ਕਰਦੇ ਹੋਏ ਇਸ ਨੂੰ ਉਪਰਾਜਪਾਲ ਅਨਿਲ ਬੈਜਲ ਕੋਲ ਭੇਜਿਆ ਗਿਆ ਸੀ।

ਇਸ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਨੇ ਪਹਿਲਾਂ ਵਿਨੈ ਸ਼ਰਮਾ , ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਦੇ ਖਿਲਾਫ ਡੈੱਥ ਵਾਰੰਟ ਜਾਰੀ ਕੀਤੇ ਸੀ ਅਤੇ 22 ਜਨਵਰੀ ਨੂੰ ਫ਼ਾਂਸੀ ਦੀ ਤਾਰੀਖ ਤੈਅ ਕੀਤੀ ਸੀ। ਪਰ ਮੁਕੇਸ਼ ਸਿੰਘ ਦੀ ਰਹਿਮ ਅਪੀਲ ਤੋਂ ਬਾਅਦ ਇਹ ਤੈਅ ਹੋ ਗਿਆ ਸੀ ਕਿ ਇਸ ਦਿਨ ਫ਼ਾਂਸੀ ਨਹੀਂ ਦਿੱਤੀ ਜਾ ਸਕਦੀ। ਹੁਣ ਆਖਰਕਾਰ ਦੋਸ਼ੀਆਂ ਨੂੰ 1 ਫਰਵਰੀ, ਸਵੇਰੇ 6 ਵਜੇ ਫ਼ਾਂਸੀ ਦਿੱਤੀ ਜਾਵੇਗੀ।

- Advertisement -

Share this Article
Leave a comment