ਬਰੈਂਪਟਨ ਦੇ ਮਨਜੀਤ ਸਿੰਘ ਹੰਸ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

Prabhjot Kaur
2 Min Read

ਗੁਐਲਫ਼: ਬਰੈਂਪਟਨ ਦੇ ਵਾਸੀ ਮਨਜੀਤ ਸਿੰਘ ਹੰਸ ‘ਤੇ ਗੁਐਲਫ਼ ਦੀ ਇੱਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ ਇਹ ਦੋਸ਼ ਹਾਲੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਅਤੇ ਇਸ ਮਾਮਲੇ ਵਿੱਚ ਉਸ ਨੂੰ ਜਲਦ ਹੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਵੈਲਿੰਗਟਨ ਕਾਉਂਟੀ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਉਨਾਂ ਨੂੰ ਗੁਐਲਫ਼ ਤੋਂ ਲਗਭਗ 25 ਕਿਲੋਮੀਟਰ ਦੂਰ ਪੱਛਮ ਵਿੱਚ ਵੈਸਟ ਗਰਾਫਰੈਕਸਾ ਵਿੱਚ ਪੈਂਦੇ ਇੱਕ ਘਰ ਵਿੱਚ 17 ਅਕਤੂਬਰ ਨੂੰ ਕਾਲ ਆਈ ਸੀ, ਜਿਸ ਵਿੱਚ ਸ਼ਿਕਾਇਕਰਤਾ ਨੇ ਦੋਸ਼ ਲਾਇਆ ਕਿ ਉਸ ਘਰ ਵਿੱਚ ਰਹਿੰਦੀ ਨਾਬਾਲਗ ਲੜਕੀ ਦਾ ਬਰੈਂਪਟਨ ਦੇ ਵਾਸੀ 58 ਸਾਲਾ ਵਿਅਕਤੀ ਨੇ ਜਿਨਸੀ ਸ਼ੋਸ਼ਣ ਕੀਤਾ। ਇਹ ਵੀ ਦੱਸਿਆ ਗਿਆ ਕਿ ਪੀੜਤਾ ਤੇ ਉਹ ਵਿਅਕਤੀ ਇੱਕ-ਦੂਜੇ ਦੇ ਜਾਣਕਾਰ ਹਨ। ਹਾਲਾਂਕਿ ਉਨਾਂ ਦੇ ਰਿਸ਼ਤੇ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਅਤੇ ਨਾਂ ਹੀ ਪੀੜਤਾ ਦੀ ਉਮਰ ਬਾਰੇ ਦੱਸਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ 58 ਸਾਲਾ ਮਨਜੀਤ ਸਿੰਘ ਹੰਸ ‘ਤੇ ਸੈਕਸ਼ੁਅਲ ਅਸਾਲਟ ਤੇ ਸੈਕਸ਼ੁਅਲ ਐਕਪਲੋਏਟੇਸ਼ਨ ਸਣੇ ਜਿਨਸੀ ਸ਼ੋਸ਼ਣ ਦੇ ਕਈ ਦੋਸ਼ ਆਇਦ ਕੀਤੇ। ਹਾਲਾਂਕਿ ਇਹ ਦੋਸ਼ ਹਾਲੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਅਤੇ ਹੁਣ ਉਸ ਨੂੰ ਬਾਅਦ ਵਿੱਚ ਗੁਐਲਫ਼ ਦੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਵੈਲਿੰਗਟਨ ਕਾਊਂਟੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਸਬੰਧਤ ਘਰ ਦੇ ਗੁਆਂਢ ਵਿੱਚ ਰਹਿੰਦੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਪਾਰਟੀ ਨਾਲ 1-888-310-1122 ਤੇ ਕਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਜਾਣਕਾਰੀ ਦੇਣ ਲਈ ਕਰਾਈਮ ਸਟੌਪਰਸ ਨਾਲ 1-800 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਟੀਮ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਅਪਰਾਧ ਜਾਂ ਦੋਸ਼ੀ ਬਾਰੇ ਸੂਚਨਾ ਦੇਣ ਲਈ ਕਰਾਈਮ ਸਟੌਪਰਸ ਨਾਲ ਸੰਪਰਕ ਕਰਦਾ ਹੈ ਤਾਂ ਉਸ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਂਦੀ ਹੈ। ਉਸ ਨੂੰ ਕਦੇ ਵੀ ਗਵਾਹੀ ਦੇਣ ਲਈ ਨਹੀਂ ਬੁਲਾਇਆ ਜਾਂਦਾ।

Share this Article
Leave a comment