ਅਮਰੀਕਾ ‘ਚ ਭਾਰਤੀ ਮੂਲ ਨੌਜਵਾਨ ‘ਤੇ ਜੋਅ ਬਾਇਡਨ ਦੀ ਹੱਤਿਆ ਕਰਨ ਦਾ ਲੱਗਿਆ ਦੋਸ਼

Rajneet Kaur
2 Min Read

ਨਿਊਜ਼ ਡੈਸਕ: ਅਮਰੀਕਾ ‘ਚੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਭਾਰਤੀ ਮੂਲ ਦੇ ਤੇਲਗੂ  ਨੌਜਵਾਨ ‘ਤੇ ਜੋਅ ਬਾਇਡਨ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਭਾਰਤੀ ਮੂਲ ਦੇ 19 ਸਾਲਾ ਸਾਈ ਵਰਸ਼ਿਤ ਕੰਦੁਲਾ ਨੇ ਕਿਰਾਏ ’ਤੇ ਲਏ ਯੂ-ਹੌਲ ਟਰੱਕ ਨਾਲ  ਵਾਈਟ ਹਾਊਸ ਦੇ ਬੈਰੀਅਰ ਵਿੱਚ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਉਸ ਤੋਂ ਬਾਅਦ ਉਸਨੇ ਪੁਲਿਸ ਨੂੰ ਦਸਿਆ ਕਿ ਉਹ ਵਾਈਟ ਹਾਊਸ ਦੇ ਅੰਦਰ ਜਾ ਕੇ ‘ਸੱਤਾ ’ਤੇ ਕਾਬਜ਼’ ਹੋਣਾ ਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਮਾਰਨਾ’ ਚਾਹੁੰਦਾ ਹੈ। ਪੁਲਿਸ ਨੇ ਸਾਈ ਵਰਸ਼ਿਤ ਕੰਦੁਲਾ ਨੂੰ ਹਿਰਾਸਤ ‘ਚ ਲੈ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ  ਉਸ ਨੇ ਸੋਮਵਾਰ ਰਾਤ 10 ਵਜੇ ਦੇ ਕਰੀਬ ਸੁਰੱਖਿਆ ਬੈਰੀਅਰ ਵਿੱਚ ਟਰੱਕ ਨਾਲ ਟੱਕਰ ਮਾਰ ਦਿਤੀ। ਹਾਲਾਂਕਿ ਘਟਨਾ ਸਥਾਨ ਵਾਈਟ ਹਾਊਸ ਦੇ ਗੇਟਾਂ ਤੋਂ ਕਾਫ਼ੀ ਦੂਰ ਹੈ। ਟੱਕਰ ਤੋਂ ਬਾਅਦ ਸੜਕਾਂ ਤੇ ਆਲੇ-ਦੁਆਲੇ ਨੂੰ ਬੰਦ ਕਰ ਦਿੱਤਾ ਗਿਆ। ਨੇੜੇ ਸਥਿਤ ਹੇਅ-ਐਡਮਜ਼ ਹੋਟਲ ਨੂੰ ਵੀ ਇਹਤਿਆਤ ਵਜੋਂ ਖਾਲੀ ਕਰਾਉਣਾ ਪਿਆ।

ਪੁਲਿਸ ਅਨੁਸਾਰ   ਸਾਈ ਵਰਸ਼ਿਤ ਕੰਦੁਲਾ  ਮਿਸੂਰੀ ਸੂਬੇ ਦੇ ਚੈਸਟਰਫੀਲਡ ਦਾ ਰਹਿਣ ਵਾਲਾ ਹੈ ਅਤੇ 2022 ਵਿੱਚ ਮਾਰਕੁਏਟ ਸੀਨੀਅਰ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ ਹੈ।  ਉਹ ਸੇਂਟ ਲੁਈਸ ਤੋਂ ਇਕ ਪਾਸੇ ਦੀ ਟਿਕਟ ਲੈ ਕੇ ਡਿਊਲਜ਼ ਹਵਾਈ ਅੱਡੇ ’ਤੇ ਉਤਰਿਆ ਸੀ ਤੇ ਉਸ ਤੋਂ ਬਾਅਦ ਉਸ ਨੇ ਇਕ ਟਰੱਕ ਕਿਰਾਏ ਤੇ ਲੈ ਕੇ ਵਾਈਟ ਹਾਊਸ ਦੇ ਉੱਤਰੀ ਪਾਸੇ ਮੈਟਲ ਬੈਰੀਅਰ ਵਿਚ ਟੱਕਰ ਮਾਰ ਦਿੱਤੀ। ਕੰਦੁਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। FBI ਦੇ ਏਜੰਟਾਂ ਨੇ ਇਸੇ ਦੌਰਾਨ ਚੈਸਟਰਫੀਲਡ ਸਥਿਤ ਕੰਦੁਲਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment