ਲੰਗਰ ਦੇ ਬਹਾਨੇ ਨਿਹੰਗ ਦਾ ਰਾਡ ਮਾਰ ਕੇ ਕੀਤਾ ਕਤਲ

Rajneet Kaur
2 Min Read

ਨਿਊਜ਼ ਡੈਸਕ: ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿੱਚ ਇੱਕ ਨਿਹੰਗ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।  ਦੇਰ ਰਾਤ ਦੋ ਅਣਪਛਾਤੇ ਲੋਕਾਂ ਨੇ ਇਕ ਨਿਹੰਗ ਸਿੰਘ ਦਾ ਸਿਰ ਵਿਚ ਰਾਡ ਮਾਰਕੇ ਕਤਲ ਕਰ ਦਿੱਤਾ। ਨਿਹੰਗ ਸਿੰਘ ਗਿੱਦੜਬਾਹਾ ਦੇ ਮਲੋਟ ਰੋਡ ’ਤੇ ਝੌਂਪੜੀ ਬਣਾ ਕੇ ਲੰਗਰ ਦੀ ਸੇਵਾ ਕਰ ਰਿਹਾ ਸੀ। ਕਤਲ ਦੇ ਸਮੇਂ ਨਿਹੰਗ ਸਿੰਘ ਦੀ ਪਤਨੀ ਵੀ ਉਸ ਦੇ ਨਾਲ ਮੌਜੂਦ ਸੀ।

ਦੱਸਿਆ ਜਾ ਰਿਹਾ ਹੈ ਕਿ ਨਿਹੰਗ ਜਸਬੀਰ ਸਿੰਘ ਨੇ ਪਿਛਲੇ ਕੁਝ ਦਿਨਾਂ ਤੋਂ ਗਿੱਦੜਬਾਹਾ  ਵਿੱਚ ਇੱਕ ਝੁੱਗੀ ਬਣਾ ਕੇ ਲੰਗਰ ਲਗਾਇਆ ਹੋਇਆ ਸੀ,ਆਉਣ-ਜਾਣ ਵਾਲਿਆਂ ਨੂੰ ਲੰਗਰ ਛਕਾਉਂਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੂੰ ਨਿਹੰਗ ਜਸਬੀਰ ਸਿੰਘ ਨੇ ਲੰਗਰ ਲੈਣ ਦੇ ਲਈ ਕਿਹਾ ਪਰ ਲੰਗਰ ਲੈਣ ਦੀ ਥਾਂ ਉਨ੍ਹਾਂ ਨੇ ਨਿਹੰਗ ਸਿੰਘ ਨੂੰ ਬਾਹਰ ਬੁਲਾਇਆ । ਜਦੋਂ ਨਿਹੰਗ ਬਾਹਰ ਆਇਆ ਤਾਂ ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਉਸ ਨੂੰ ਬੇਰਹਮੀ ਦੇ ਨਾਲ ਕੁੱਟਿਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ ।ਮ੍ਰਿਤਕ ਨਿਹੰਗ ਜਸਵੀਰ ਸਿੰਘ ਦੀ ਪਤਨੀ ਰਾਜ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਵੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਵੀ ਮਾਰ ਦੇਣਗੇ, ਜਿਸ ਕਰਕੇ ਉਹ ਕਾਫ਼ੀ ਜ਼ਿਆਦਾ ਡਰ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਿਹੰਗ ਜਸਬੀਰ ਸਿੰਘ ਦੇ ਤਿਨ ਬੱਚੇ ਹਨ। ਇੱਕ ਪੁੱਤਰ 5 ਸਾਲ ਦਾ ਹੈ,ਦੂਜਾ 2 ਅਤੇ ਧੀ ਸਿਰਫ਼ ਤਿਨ ਮਹੀਨੇ ਦੀ ਹੈ । ਪੁਲਿਸ ਨੇ ਮੌਕੇ ਕੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment