ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਕ ਚੀਨ ਤੋਂ ਬਾਅਦ ਭਾਰਤ ‘ਚ ਔਰਤਾਂ ਦੇ ਲਾਪਤਾ ਹੋਣ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਪਿਛਲੇ 50 ਸਾਲਾਂ ਦੌਰਾਨ 4.58 ਕਰੋੜ ਔਰਤਾਂ ਲਾਪਤਾ ਹੋਈਆਂ ਹਨ, ਜਦਕਿ ਦੁਨੀਆਭਰ ਵਿੱਚ ਲਾਪਤਾ ਹੋਣ ਵਾਲੀ ਔਰਤਾਂ ਦੀ ਗਿਣਤੀ 14.26 ਕਰੋੜ ਹੈ।
ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਵੱਲੋਂ ਜਾਰੀ ਸਟੇਟ ਆਫ ਵਰਲਡ ਪਾਪੁਲੇਸ਼ਨ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ ਵਿੱਚ ਲਾਪਤਾ ਹੋਣ ਵਾਲੀ ਔਰਤਾਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਜੋ ਸਾਲ 1970 ਵਿੱਚ 6.1 ਕਰੋੜ ਤੋਂ ਵਧ ਕੇ 2020 ਤੱਕ 14.26 ਕਰੋੜ ਹੋ ਗਈ ਹੈ। ਇਸ ਵਿਸ਼ਵ ਪੱਧਰੀ ਅੰਕੜੇ ਵਿੱਚ ਭਾਰਤ ‘ਚ 2020 ਤੱਕ ਲਾਪਤਾ ਔਰਤਾਂ ਦੀ ਗਿਣਤੀ 4.58 ਕਰੋੜ ਅਤੇ ਚੀਨ ਦੀ 7.23 ਕਰੋੜ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2013 ਅਤੇ 2017 ਦੇ ਅੰਦਰ ਭਾਰਤ ‘ਚ ਲਗਭਗ 4 ਲੱਖ 60 ਹਜ਼ਾਰ ਲੜਕੀਆਂ ਹਰ ਸਾਲ ਜਨਮ ਦੇ ਸਮੇਂ ਲਾਪਤਾ ਹੋ ਜਾਂਦੀਆਂ ਹਨ। ਇੱਕ ਰਿਪੋਰਟ ਅਨੁਸਾਰ, ਲਿੰਗ ਟੈਸਟਿੰਗ ਦੀ ਵਜ੍ਹਾ ਕਾਰਨ ਕੁੱਲ ਲਾਪਤਾ ਲੜਕੀਆਂ ਦੀ ਗਿਣਤੀ ਲਗਭਗ ਦੋ-ਤਿਹਾਈ ਹੈ ਅਤੇ ਜਨਮ ਤੋਂ ਬਾਅਦ ਦੀ ਔਰਤ ਮੌਤ ਦਰ ਲਗਭਗ ਇੱਕ-ਤਿਹਾਈ ਹੈ।
ਰਿਪੋਰਟ ਅਨੁਸਾਰ, ਭਾਰਤ ਵਿੱਚ ਔਰਤਾਂ ਦੀ ਮੌਤ ਦੀ ਦਰ ਪ੍ਰਤੀ 1,000 ਔਰਤਾਂ ‘ਤੇ 13.5 ਹੈ, ਜੋ ਕਿ ਸਭ ਤੋਂ ਜ਼ਿਆਦਾ ਹੈ।