Yo Yo Honey Singh ਦੇ ਨਾਲ ਸ਼ੋਅ ਦੌਰਾਨ ਦਿੱਲੀ ਦੇ ਕਲੱਬ ‘ਚ ‘ਕੁੱਟਮਾਰ’, FIR ਦਰਜ਼

TeamGlobalPunjab
3 Min Read

ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਇੱਕ ਕਲੱਬ ‘ਚ ਸ਼ੋਅ ਕਰਨ ਪਹੁੰਚੇ ਗਾਇਕ ਯੋ ਯੋ ਹਨੀ ਸਿੰਘ ਨਾਲ ਕਥਿਤ ਤੌਰ ‘ਤੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਹੈ। ਗਾਇਕ ਯੋ ਯੋ ਹਨੀ ਸਿੰਘ ‘ਤੇ 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਦੇ ਇੱਕ ਸਮੂਹ ਦੇ ਖਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ ਹੁਣ ਐਫ.ਆਈ.ਆਰ. ਦਰਜ਼ ਕਰ ਲਈ ਹੈ।

ਇੱਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ, ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਵਕੀਲ ਈਸ਼ਾਨ ਮੁਖਰਜੀ ਵੱਲੋਂ 28 ਮਾਰਚ ਨੂੰ ‘ਪ੍ਰੇਸ਼ਾਨ, ਦੁਰਵਿਵਹਾਰ ਅਤੇ ਧਮਕਾਉਣ’ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਐਫਆਈਆਰ ਦਰਜ਼ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਨੂੰ ਸਕੋਲ ਕਲੱਬ, ਸਾਊਥ ਐਕਸਟੈਂਸ਼ਨ-2 ਵਿਖੇ ਵਾਪਰੀ ਸੀ। ਐਫਆਈਆਰ ਮੁਤਾਬਕ ਯੋ ਯੋ ਹਨੀ ਸਿੰਘ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ਵਿੱਚ ਪਰਫਾਰਮ ਕਰਨ ਆਇਆ ਸੀ। ਫਿਰ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ ਚਾਰ-ਪੰਜ ਲੋਕਾਂ ਦਾ ਇੱਕ ਗਰੁੱਪ ਜ਼ਬਰਦਸਤੀ ਸਟੇਜ ‘ਤੇ ਚੜ੍ਹ ਗਿਆ ਅਤੇ ਕਲਾਕਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

ਐਫਆਈਆਰ ਵਿੱਚ ਕਿਹਾ ਗਿਆ ਹੈ, “4-5 ਅਣਪਛਾਤੇ ਲੋਕਾਂ ਨੇ ਸਟੇਜ ਉੱਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ੋਅ ਵਿੱਚ ਵਿਘਨ ਪਾਇਆ। ਪੂਰੇ ਸ਼ੋਅ ਵਿੱਚ, ਉਸਨੇ ਬੀਅਰ ਦੀਆਂ ਬੋਤਲਾਂ ਦਿਖਾਈਆਂ ਅਤੇ ਕਲਾਕਾਰਾਂ ਨਾਲ ਹੱਥੋਪਾਈ ਕੀਤੀ ਅਤੇ ਉਸ ਨੂੰ ਸਟੇਜ ਤੋਂ ਧੱਕਾ ਦਿੱਤਾ। ਇਸ ਤੋਂ ਬਾਅਦ ਇੱਕ ਚੈਕ ਕਮੀਜ਼ ਵਿੱਚ ਇੱਕ ਆਦਮੀ ਨੇ ਮੇਰਾ (ਯੋ ਯੋਹਨੀ ਸਿੰਘ) ਹੱਥ ਫੜ ਲਿਆ ਅਤੇ ਮੈਨੂੰ ਅੱਗੇ ਖਿੱਚਣਾ ਸ਼ੁਰੂ ਕਰ ਦਿੱਤਾ। ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਆਦਮੀ ਮੈਨੂੰ ਲਲਕਾਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ। ਮੈਂ ਇਹ ਵੀ ਦੇਖਿਆ ਕਿ ਇਸ ਕੋਲ ਹਥਿਆਰ ਸੀ। ਲਾਲ ਕਮੀਜ਼ ਵਿੱਚ ਇੱਕ ਹੋਰ ਵਿਅਕਤੀ ਵੀਡੀਓ ਬਣਾ ਰਿਹਾ ਸੀ ਅਤੇ ਕਹਿ ਰਿਹਾ ਸੀ ‘ਭਜਾ ਦਿੱਤਾ ਹਨੀ ਸਿੰਘ ਨੂੰ।’

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਹਨੀ ਸਿੰਘ ਸਮੇਤ ਸਾਰੇ ਕਲਾਕਾਰਾਂ ਨੇ ਸਟੇਜ ਖਾਲੀ ਕਰ ਦਿੱਤੀ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਨੀ ਸਿੰਘ ਨੂੰ ਪ੍ਰੋਗਰਾਮ ਵਿਚਾਲੇ ਹੀ ਛੱਡਣਾ ਪਿਆ। ਪੁਲਿਸ ਨੇ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ, ਅਪਰਾਧਿਕ ਧਮਕੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਫਿਲਹਾਲ ਹਨੀ ਸਿੰਘ ਜਾਂ ਉਨ੍ਹਾਂ ਦੇ ਵਕੀਲ ਵਲੋਂ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment