ਪਟਨਾ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Rajneet Kaur
2 Min Read

ਨਿਊਜ਼ ਡੈਸਕ: ਪਟਨਾ ਸਥਿਤ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਕਾਲ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆ ਗਈ ਹੈ ਤੇ ਬੰਬ ਸੁਕਐਡ ਟੀਮ ਨੂੰ ਬੁਲਾਇਆ ਗਿਆ । ਬੰਬ ਸੁਕਐਡ ਟੀਮ ਏਅਰਪੋਰਟ ‘ਤੇ ਜਾਂਚ ‘ਚ ਜੁਟੀ ਹੈ।

ਹਾਲਾਂਕਿ ਪਟਨਾ ਏਅਰਪੋਰਟ ‘ਤੇ ਮੌਜੂਦ ਲੋਕ ਸ਼ੁਰੂ ‘ਚ ਇਸ ਨੂੰ ਮੌਕ ਡਰਿੱਲ ਸਮਝ ਰਹੇ ਸਨ। ਏਅਰਪੋਰਟ ਡਾਇਰੈਕਟਰ ਨੇ ਦੱਸਿਆ ਕਿ ਪਟਨਾ ਏਅਰਪੋਰਟ ‘ਤੇ ਬੰਬ ਦੀ ਧਮਕੀ ਦੀ ਕਾਲ ਆਈ ਸੀ। ਸੂਚਨਾ ਦੇ ਆਧਾਰ ‘ਤੇ ਏਅਰਪੋਰਟ ਬੰਬ ਧਮਕੀ ਅਸੇਸਮੈਂਟ ਕਮੇਟੀ ਨੇ ਕਾਲ ਨੂੰ ਗੈਰ-ਵਿਸ਼ੇਸ਼ ਦੱਸਿਆ। ਟੀਮ ਨੇ ਪੂਰੇ ਇਲਾਕੇ ਦੀ ਛਾਣਬੀਣ ਕੀਤੀ। ਬੰਬ ਰੋਕੂ ਦਸਤੇ ਨੂੰ ਉਥੇ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਅਜਿਹੇ ‘ਚ ਫਲਾਈਟਾਂ ਵੀ ਇਥੇ ਆਪਣੇ ਨਿਰਧਾਰਤ ਸਮੇਂ ‘ਤੇ ਆ-ਜਾ ਰਹੀਆਂ ਹਨ।

ਦਸ ਦਈਏ ਕਿ ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਦਿਕ ਨਗਰ ਸਥਿਤ ਇੱਕ ਸਕੂਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਦਿੱਲੀ ਪੁਲਿਸ ਨੇ ਦੱਸਿਆ ਕਿ ਡਿਫੈਂਸ ਕਾਲੋਨੀ ਥਾਣਾ ਖੇਤਰ ਦੇ ਸਾਦਿਕ ਨਗਰ ਇਲਾਕੇ ‘ਚ ਸਥਿਤ ਭਾਰਤੀ ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਸਕੂਲ ਨੂੰ ਖਾਲੀ ਕਰਵਾਇਆ ਗਿਆ ਸੀ। ਹਾਲਾਂਕਿ ਉਥੋਂ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment