NHS ਨੇ ਦੁਨੀਆਂ ਦਾ ਸਭ ਤੋਂ ਵੱਡਾ ਬਲੱਡ ਟੈਸਟ ਕੀਤਾ ਸ਼ੁਰੂ, 50 ਤੋਂ ਜ਼ਿਆਦਾ ਤਰ੍ਹਾਂ ਦੇ ਕੈਂਸਰ ਦਾ ਲੱਗੇਗਾ ਪਤਾ

TeamGlobalPunjab
2 Min Read

ਨਿਊਜ਼ ਡੈਸਕ: ਬ੍ਰਿਟੇਨ ਵਲੋਂ ਚਲਾਈ ਜਾਣ ਵਾਲੀ ਨੈਸ਼ਨਲ ਹੈਲਥ ਸਰਵਿਸ (NHS) ਦੀ ਗ੍ਰੇਲ ਇੰਕ ਕੰਪਨੀ ਨੇ ਦੁਨੀਆਂ ਦੇ ਸਭ ਤੋਂ ਵੱਡੇ ਪ੍ਰੀਖਣ ਗੈਲੇਰੀ ਬਲੱਡ ਟੈਸਟ (Galleri blood test) ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ 50 ਤੋਂ ਜ਼ਿਆਦਾ ਤਰ੍ਹਾਂ ਦੇ ਕੈਂਸਰ ਦੇ ਲੱਛਣਾਂ ਤੋਂ ਪਹਿਲਾਂ ਪਤਾ ਲਗਾਉਣ ਲਈ ਪ੍ਰੀਖਣ ਕੀਤਾ ਜਾਵੇਗਾ। ਗੈਲੇਰੀ ਬਲੱਡ ਟੈਸਟ ਮਰੀਜ਼ ਦੇ ਖੂਨ ‘ਚ ਡੀਐੱਨਏ ਨੂੰ ਦੇਖਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਹ ਪਤਾ ਚਲਦਾ ਹੈ ਕਿ, ਕੀ ਉਸ ਦੇ ਸਰੀਰ ਵਿੱਚ ਕੋਈ ਕੈਂਸਰ ਕੋਸ਼ਿਕਾ ਹੈ ਜਾਂ ਨਹੀਂ। ਕੈਂਸਰ ਦੀ ਸ਼ੁਰੂਆਤੀ ਸਟੇਜ ‘ਚ ਇਲਾਜ ਕਰਨ ਨਾਲ ਮਰੀਜ਼ ਨੂੰ ਬਚਾਉਣ ਦੀ ਸੰਭਾਵਨਾ ਵਧ ਜਾਂਦੀ ਹੈ।

NHS ਨੇ ਕਿਹਾ ਕਿ ਉਹ ਇੰਗਲੈਂਡ ‘ਚ 1,40,000 ਵਲੰਟੀਅਰਾਂ ਨੂੰ ਭਰਤੀ ਕਰਨਾ ਚਾਹੁੰਦਾ ਹੈ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਰੈਂਡਮ ਨਿਯੰਤਰਣ ਪ੍ਰੀਖਣ ਦੇ ਹਿੱਸੇ ਵਜੋਂ ਟੈਸਟ ਨੇ ਕਿੰਨੀ ਚੰਗੀ ਤਰ੍ਹਾਂ ਕੰਮ ਕੀਤਾ। ਇਨ੍ਹਾਂ ਚੋਂ ਅੱਧੇ ਵਲੰਟੀਅਰਾਂ ਦੀ ਗੈਲੇਰੀ ਟੈਸਟ ਨਾਲ ਤੁਰੰਤ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ।

ਕਿੰਗਜ਼ ਕਾਲਜ ਲੰਡਨ ਵਿੱਚ ਕੈਂਸਰ ਦੀ ਰੋਕਥਾਮ ਦੇ ਪ੍ਰੋਫੈਸਰ ਪੀਟਰ ਨੇ ਕਿਹਾ, ਸਾਨੂੰ ਇਹ ਪਤਾ ਲਗਾਉਣ ਲਈ ਗੈਲੇਰੀ ਟੈਸਟ ਦਾ ਸਾਵਧਾਨੀ ਨਾਲ ਅਧਿਐਨ ਕਰਨ ਦੀ ਜ਼ਰੂਰਤ ਹੈ ਕਿ, ਕੀ ਇਹ ਆਖ਼ਰੀ ਸਟੇਜ ਵਿੱਚ ਪਹੁੰਚਣ ਵਾਲੇ ਕੈਂਸਰ ਦੇ ਮਾਮਲਿਆਂ ਨੂੰ ਘੱਟ ਕਰਦਾ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਇਹ ਟੈਸਟ ਕੈਂਸਰ ਦਾ ਜਲਦੀ ਪਤਾ ਲਗਾਉਣ ਲਈ ਇਕ ਗੇਮ ਚੇਂਜਰ ਹੋ ਸਕਦਾ ਹੈ ਅਸੀਂ ਇਸ ਮਹੱਤਵਪੂਰਨ ਖੋਜ ਲਈ ਉਤਸ਼ਾਹਿਤ ਹਾਂ।

Share this Article
Leave a comment