ਨਿਊਜ਼ੀਲੈਂਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕੀਤਾ ਅਜਿਹਾ ਕੰਮ ਕਿ ਦੇਣਾ ਪਵੇਗਾ ਭਾਰੀ ਜ਼ੁਰਮਾਨਾਂ

TeamGlobalPunjab
2 Min Read

ਆਕਲੈਂਡ : ਨਿਊਜ਼ੀਲੈਂਡ ਦੇ ਆਕਲੈਂਡ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਇੰਨੀ ਦਿਨੀਂ ਇੱਕ ਵੱਡੇ ਵਿਵਾਦ ਕਾਰਨ ਚਰਚਾ ‘ਚ ਆਇਆ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ  ਰੁਜ਼ਗਾਰ ਭੱਤਾ ਬਹੁਤ ਘੱਟ ਦਿੱਤਾ ਗਿਆ ਹੈ ਜਿਸ ਕਾਰਨ ਦੋਸ਼ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਕਨੂੰਨ ਦੀ ਉਲੰਘਣਾ ਕਰਨ ਕਰਕੇ ਹੁਣ ਹਜ਼ਾਰਾਂ ਡਾਲਰ ਜ਼ੁਰਮਾਨਾਂ ਲਗਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਨਾਮਕ ਦੋ ਵਿਅਕਤੀ ਸਾਲ 2017 ਦੇ ਅਕਤੂਬਰ ਮਹੀਨੇ ਤੋਂ ਲੈ ਕੇ ਸਾਲ 2018 ਦੇ ਮਈ ਮਹੀਨੇ ਤੱਕ ਸਥਾਨਕ ਗੁਰਦੁਆਰਾ ਸਾਹਿਬ ਅੰਦਰ ਨੌਕਰੀ ਕਰਦੇ ਸਨ ਪਰ ਉਨ੍ਹਾਂ ਨੂੰ ਮਿਹਨਤਾਨਾ ਬਹੁਤ ਘੱਟ ਦਿੱਤਾ ਗਿਆ ਜਿਹੜਾ ਕਿ ਰੁਜ਼ਗਾਰ ਕਨੂੰਨ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਰੁਜ਼ਗਾਰ ਕਨੂੰਨ ਤੋੜਨ ਕਾਰਨ 40 ਹਜ਼ਾਰ ਡਾਲਰ ਦੇ ਕਰੀਬ ਜ਼ੁਰਮਾਨਾਂ ਲੱਗਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਹਰਪ੍ਰੀਤ ਸਿੰਘ ਨੂੰ ਘੱਟ ਮਿਹਨਤਾਨਾ ਦੇਣ ਕਾਰਨ 32 ਹਜ਼ਾਰ ਡਾਲਰ ਅਤੇ ਜਸਵਿੰਦਰ ਸਿੰਘ ਨੂੰ ਘੱਟ ਮਿਹਨਤਾਨਾਂ ਦੇਣ ਕਾਰਨ 34 ਹਜ਼ਾਰ ਡਾਲਰ ਜ਼ੁਰਮਾਨਾਂ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਗੁਰਦੁਆਰਾ ਸਾਹਿਬ ਅੰਦਰ ਰਾਗੀ ਵਜੋਂ ਸੇਵਾ ਨਿਭਾ ਰਹੇ ਸਨ। ਮੀਡੀਆ ਦੇ ਕੁਝ ਫਿਰਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਗੁਰਦੁਆਰਾ ਸਾਹਿਬ ਅੰਦਰ ਖਜ਼ਾਨਚੀ ਦੀ ਸੇਵਾ ਹਰਨੇਕ ਸਿੰਘ ਨੇਕੀ ਵੱਲੋਂ ਨਿਭਾਈ ਜਾ ਰਹੀ ਹੈ।

Share this Article
Leave a comment