ਕਰੋੜਾਂ ਲੀਟਰ ਜ਼ਹਿਰੀਲਾ ਪਾਣੀ ਸਮੁੰਦਰ ‘ਚ ਛੱਡੇਗਾ ਜਾਪਾਨ

Prabhjot Kaur
2 Min Read

ਨਿਊਜ਼ ਡੈਸਕ: ਜਾਪਾਨ ਵਿੱਚ 12 ਸਾਲ ਤੋਂ ਸਟੋਰ ਕੀਤਾ ਕਰੋੜਾਂ ਲਿਟਰ ਜ਼ਹਿਰੀਲਾ ਪਾਣੀ ਸਮੁੰਦਰ ‘ਚ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਲ 2011 ਸੁਨਾਮੀ ਆਉਣ ਕਾਰਨ ਜਾਪਾਨ ਦਾ ਫੁਕੂਸ਼ਿਮਾ ਪਲਾਂਟ ਖਰਾਬ ਹੋ ਗਿਆ ਅਤੇ ਉੱਥੋਂ ਦੇ ਟੈਂਕਾਂ ਵਿੱਚ ਇਕੱਠਾ ਪਾਣੀ ਕਿਸੇ ਵਰਤੋਂ ਵਿੱਚ ਨਹੀਂ ਆ ਸਕਿਆ ਜਦਕਿ ਪਹਿਲਾਂ ਇਸ ਨੂੰ ਰਿਐਕਟਰ ਠੰਢੇ ਰੱਖਣ ਲਈ ਵਰਤਿਆ ਜਾਂਦਾ ਸੀ।

ਪਿਛਲੇ ਸਾਲ ਅਪ੍ਰੈਲ ਵਿੱਚ ਫੈਸਲਾ ਹੋਇਆ ਸੀ ਕਿ ਪਾਣੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਜਾਵੇ। ਜਾਪਾਨ ਦੇ ਵਿਦੇਸ਼ੀ ਮੰਤਰਾਲੇ ਮੁਤਾਬਕ ਜ਼ਹਿਰੀਲਾ ਪਾਣੀ ਛੱਡਣ ਦੀ ਸ਼ੁਰੂਆਤ ਇਸ ਸਾਲ ਮਾਰਚ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਪਾਣੀ ਨੂੰ ਸਮੁੰਦਰ ਵਿਚ ਛੱਡਣ ਤੋਂ ਪਹਿਲਾਂ ਸਾਫ਼ ਕਰ ਦਿੱਤਾ ਗਿਆ ਹੈ ਪਰ ਅੰਦਰੂਨੀ ਰਿਪੋਰਟਾਂ ਮੁਤਾਬਕ ਹੁਣ ਵੀ ਇਸ ਵਿਚ ਟ੍ਰਾਈਟੀਅਮ ਦੇ ਕਣ ਮੌਜੂਦ ਹਨ। ਟ੍ਰਾਈਟੀਅਮ ਇੱਕ ਰੇਡੀਓ ਐਕਟਿਵ ਤੱਤ ਹੁੰਦਾ ਹੈ ਜਿਸ ਨੂੰ ਪਾਣੀ ਤੋਂ ਵੱਖ ਕਰਨਾ ਬਹੁਤ ਮੁਸ਼ਕਲ ਹੈ ਅਤੇ ਇਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਉੱਥੇ ਹੀ ਦੂਜੇ ਪਾਸੇ ਪਾਣੀ ਨੂੰ ਸਮੁੰਦਰ ‘ਚ ਛੱਡਣ ਦਾ ਦੱਖਣੀ ਕੋਰੀਆ, ਚੀਨ ਅਤੇ ਆਸਟ੍ਰੇਲੀਆ ਵਿਰੋਧ ਕਰ ਰਹੇ ਹਨ। ਇੱਕ ਰਿਪੋਰਟ ਮੁਤਾਬਕ ਸਾਊਥ ਪੈਸਫਿਕ ਸਮੁੰਦਰ ‘ਚ ਅਮਰੀਕਾ ਨੇ ਇੱਕ ਤੋਂ ਬਾਅਦ ਇੱਕ ਇਕ ਪ੍ਰਮਾਣੂ ਪ੍ਰਯੋਗ ਕੀਤੇ ਜਿਨ੍ਹਾਂ ਦਾ ਖਮਿਆਜ਼ਾ ਉਥੋਂ ਦੇ ਮਾਰਸ਼ਲ ਆਈਲੈਂਡ ‘ਤੇ ਰਹਿਣ ਵਾਲੇ ਲੋਕ ਹੁਣ ਤੱਕ ਭੁਗਤ ਰਹੇ ਹਨ। ਭਾਵੇਂ ਪ੍ਰਮਾਣੂ ਪ੍ਰਯੋਗ ਕਰਨ ਅਤੇ ਰਿਐਕਟਰਾਂ ਨੂੰ ਠੰਢਾ ਰੱਖਣ ਵਾਲਾ ਪਾਣੀ ਸਮੁੰਦਰ ‘ਚ ਛੱਡਣ ‘ਚ ਕਾਫੀ ਫਰਕ ਹੈ ਪਰ ਇਸ ਦੇ ਬਾਵਜੂਦ ਮਾੜੇ ਅਸਰਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਜਾਪਾਨ ‘ਚ ਵੀ ਪਾਣੀ ਨੂੰ ਸਮੁੰਦਰ ਵਿਚ ਛੱਡੇ ਜਾਣ ਦਾ ਵਿਰੋਧ ਹੋ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment