ਨਿਊਯਾਰਕ (ਗਿੱਲ ਪ੍ਰਦੀਪ ): ਨਿਊਯਾਰਕ ਸਿਟੀ ਦੇ ਮੌਜੂਦਾ ਮੇਅਰ ਬਿਲ ਡੀ ਬਲਾਸੀਓ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਪਹੁੰਚੇ।ਇਸ ਦੌਰਾਨ ਸਿੱਖ ਕਮਿਊਨਿਟੀ ਵਲੋਂ ਉਨ੍ਹਾਂ ਦੇ ਦਸਤਾਰ ਵੀ ਸਜਾਈ ਗਈ।ਦਸ ਦਈਏ ਉਨ੍ਹਾਂ ਦੇ ਇਹ ਦਸਤਾਰ ਗਲੋਬਲ ਪੰਜਾਬ ਟੀਵੀ ਦੇ ਬਿਊਰੋ ਹੈੱਡ ਗਿੱਲ ਪ੍ਰਦੀਪ ਨੇ ਸਜਾਈ ਸੀ।ਇਹ ਸਾਰਾ ਪ੍ਰੋਗਰਾਮ ਗੁਰੁਦੁਆਰਾ ਸਿੱਖ ਕਲਚਰ ਸੁਸਾਇਟੀ ਦੀ ਮੈਨੇਜਮੈਂਟ ਅਤੇ ਹਰਪ੍ਰੀਤ ਸਿੰਘ ਤੂਰ ਵਲੋਂ ਉਲੀਕਿਆ ਗਿਆ ਸੀ।
1992 ਤੋਂ ਬਾਅਦ ਯਾਨੀ ਕਿ 29 ਸਾਲ ਬਾਅਦ ਨਿਊਯਾਰਕ ਸਿਟੀ ‘ਚ ਕਿਸੇ ਮੇਅਰ ਦੇ ਸਿਰ ‘ਤੇ ਦਸਤਾਰ ਸਜਾਈ ਗਈ ਹੈ।ਇਹ ਵਿਦੇਸ਼ਾਂ ‘ਚ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਕੋਈ ਵੱਡਾ ਲੀਡਰ ਸਿੱਖ ਕਮਿਊਨਿਟੀ ਨੂੰ ਸਮਝਦਾ ਹੈ।ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲੱਗਾ ਕੇ ਚਲਦਾ ਹੈ।ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੈ। ਨਿਊਯਾਰਕ ਸਿਟੀ ‘ਚ ਸਿੱਖਾਂ ਦੇ ਜਿੰਨੇ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ ਸਾਰਿਆ ‘ਚ ਇਹ ਸ਼ਾਮਲ ਹੋਏ ਹਨ।
ਦਸਣਯੋਗ ਹੈ ਕਿ ਅਮਰੀਕਾ ‘ਚ ਕਈ ਵਾਰ ਸਿੱਖਾਂ ਨੂੰ ਦਸਤਾਰ ਕਰਕੇ ਗਲਤ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ।ਪਰ ਜਦੋਂ ਕੋਈ ਲੀਡਰ ਦਸਤਾਰ ਸਜਾਉਂਦਾ ਹੈ ਤਾਂ ਉਨ੍ਹਾਂ ਦੇ ਨਾਲ ਹੋਰਾਂ ਨੂੰ ਵੀ ਦਸਤਾਰ ਦੀ ਮਹਤਤਾ ਦਾ ਪਤਾ ਲਗਦਾ ਹੈ।
ਮੇਅਰ ਬਿਲ ਡੀ ਬਲਾਸੀਓ ਨੇ ਬਾਅਦ ‘ਚ ਸਾਰੀ ਸੰਗਤ ਨੂੰ ਸੰਬੋਧਨ ਵੀ ਕੀਤਾ।ਗੁਰੁਦੁਆਰਾ ਕਮੇਟੀ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।