ਮੁੰਬਈ : ਫਿਲਮ ਸ਼ੋਲੇ ਦੇ ਆਪਣੇ ਮਸ਼ਹੂਰ ਕਿਰਦਾਰ ‘ਸੁਰਮਾ ਭੋਪਾਲੀ’ ਲਈ ਦੁਨੀਆ ਭਰ ‘ਚ ਜਾਣੇ ਜਾਂਦੇ ਕਾਮੇਡੀਅਨ ਅਭਿਨੇਤਾ ਜਗਦੀਪ ਦਾ 81 ਸਾਲ ਦੀ ਉਮਰ ‘ਚ ਮੁੰਬਈ ਵਿੱਚ ਦੇਹਾਂਤ ਹੋ ਗਿਆ। ਕਾਮੇਡੀਅਨ ਅਦਾਕਾਰ ਜਗਦੀਪ ਪਿਛਲੇ ਕਾਫੀ ਸਮੇਂ ਵੱਧਦੀ ਉਮਰ ਦੇ ਚੱਲਦੇ ਹੋਣ ਵਾਲੀਆਂ ਦਿੱਕਤਾਂ ਤੋਂ ਕਾਫੀ ਪਰੇਸ਼ਾਨ ਸਨ।
ਜਗਦੀਪ ਨੂੰ ਸ਼ੰਮੀ ਕਪੂਰ ਦੀ ਫਿਲਮ ‘ਬ੍ਰਹਮਚਾਰੀ’ ਤੋਂ ਇੱਕ ਕਾਮੇਡੀਅਨ ਦੇ ਰੂਪ ‘ਚ ਪ੍ਰਸਿੱਧੀ ਮਿਲੀ। ਇਸ ਤੋਂ ਇਲਾਵਾ ਬਲਾਕਬਸਟਰ ਫਿਲਮ ‘ਸ਼ੋਲੇ’ ‘ਚ ਉਨ੍ਹਾਂ ਵੱਲੋਂ ‘ਸੂਰਮਾ ਭੋਪਾਲੀ’ ਦੇ ਕਿਰਦਾਰ ਨੇ ਉਨ੍ਹਾਂ ਦੇ ਨਾਮ ਨੂੰ ਸਿਖਰਾ ‘ਤੇ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹੋਰ ਫਿਲਮਾਂ ‘ਚ ਵੀ ਕਮਾਲ ਦੀ ਭੂਮਿਕਾ ਨਿਭਾਈ ਸੀ। ਜਗਦੀਪ ਨੇ ‘ਸੂਰਮ ਭੋਪਾਲੀ’ ਨਾਮ ਦੀ ਇਕ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ।
ਜਗਦੀਪ ਦੇ ਦੇਹਾਂਤ ‘ਤੇ ਉਨ੍ਹਾਂ ਦਾ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਜੋ ਉਨ੍ਹਾਂ ਦੇ ਪਿਛਲੇ ਜਨਮਦਿਨ ‘ਤੇ ਉਨ੍ਹਾਂ ਦੇ ਬੇਟੇ ਜਾਵੇਟ ਜ਼ਾਫਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਵੀਡੀਓ ਦੇ ਕੈਪਸ਼ਨ ‘ਚ ਜਾਵੇਦ ਜ਼ਾਫਰੀ ਨੇ ਲਿਖਿਆ, ਕਿਉਂਕਿ ਮੇਰੇ ਸਨਮਾਨ ਯੋਗ ਪਿਤਾ ਜੀ ਸੋਸ਼ਲ ਮੀਡੀਆ ‘ਤੇ ਨਹੀਂ ਹਨ ਤਾਂ ਉਨ੍ਹਾਂ ਨੇ ਆਪਣੇ ਉਨ੍ਹਾਂ ਸਾਰੇ ਪਿਆਰੇ ਫੈਂਜ਼ ਲਈ ਇੱਕ ਮੈਸੇਜ ਭੇਜਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
As my respected father #Jagdeep, is not on social media he sends a mesaage to thank all the loving fans who wished him on his birthday today pic.twitter.com/K4mEW3Xz30
— Jaaved Jaaferi (@jaavedjaaferi) March 29, 2018
ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਆਪਣੇ ਮਨਪਸੰਦ ਕਾਮੇਡੀਅਨ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ #RestInPeace ਟ੍ਰੈਂਡ ਹੋ ਰਿਹਾ ਹੈ। ਜਗਦੀਪ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਵਿੱਚ ਲਿਖਿਆ, ਇੱਕ ਹੋਰ ਮਹਾਨ ਅਦਾਕਾਰ ਚਲਾ ਗਿਆ। ਦਹਾਕਿਆਂ ਤੱਕ ਸਾਨੂੰ ਹਸਾਉਣ ਲਈ ਤੁਹਾਡਾ ਧੰਨਵਾਦ ਜਗਦੀਪ ਸਾਹਿਬ। ਤੁਸੀਂ ਸਾਡੇ ਦਿਲ ‘ਚ ਹਮੇਸ਼ਾਂ ਰਹੋਗੇ।