ਬੇ-ਏਰੀਆ  ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Rajneet Kaur
2 Min Read
ਸੈਨ-ਮਟਿਓ (ਕੈਲੇਫੋਰਨੀਆਂ)  (  ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :  ਸਥਾਨਿਕ ਸੈਨ-ਮਟਿਓ ਸਿਟੀ ਕਾਲਜ ਵਿੱਚ ਬੇ-ਏਰੀਆ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਪੂਰੇ ਅਮੈਰਿਕਾ  ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਖੇਡਾਂ ਕਾਲਜ ਦੇ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਹਰ ਉਮਰ ਵਰਗ ਦੇ 150 ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ। ਜ਼ਿਆਦਾਤਰ ਭਾਗੀਦਾਰ ਕੈਲੀਫੋਰਨੀਆ ਦੇ ਸਨ।
ਫਰਿਜ਼ਨੋ ਤੋਂ ਗੁਰਬਖਸ਼ ਸਿੱਧੂ ਨੇ ਥਰੋਅ ਵਿੱਚ ਹਿੱਸਾ ਲਿਆ। ਉਹਨਾਂ ਨੇ ਹੈਮਰ ਥਰੋਅ ਵਿੱਚ 39:92 ​​ਮੀਟਰ ਲਗਭਗ 131 ਫੁੱਟ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਡਿਸਕਸ਼ਨ ਥਰੋਅ ਵਿੱਚ 32:75 ਮੀਟਰ 106 ਫੁੱਟ ਦੀ ਦੂਰੀ ਨਾਲ ਸੋਨ ਤਗਮਾ ਅਤੇ ਸ਼ਾਟ ਪੁਟ ਵਿੱਚ 8:81 ਮੀਟਰ ਲਗਭਗ 28 ਫੁੱਟ ਦੀ ਦੂਰੀ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਫਰਿਜ਼ਨੋ ਦੇ 56 ਸਾਲ ਦੇ ਨੌਜਵਾਨ ਕਮਲਜੀਤ ਬੈਨੀਪਾਲ ਨੇ 800 ਮੀਟਰ ਦੌੜ ਵਿੱਚ 3:03:00 ਮਿੰਟ ਦੇ ਸਮੇਂ ਵਿੱਚ ਸਿਲਵਰ  ਮੈਡਲ ਜਿੱਤਿਆ। ਉਸਨੇ 400 ਮੀਟਰ ਦੀ ਦੌੜ ਵਿੱਚ ਵੀ ਹਿੱਸਾ ਲਿਆ ਅਤੇ ਆਪਣੀ ਉਮਰ ਵਰਗ ਵਿੱਚ 1:16:00 ਮਿੰਟ ਦੇ ਸਮੇਂ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਇੱਥੇ ਇਹ  ਗੱਲ ਵੀ ਜਿਕਰਯੋਗ ਹੈ ਕਿ ਫਰਿਜ਼ਨੋ ਗੁਰਬਖਸ਼ ਸਿੰਘ ਸਿੱਧੂ ਪਹਿਲਾਂ ਵੀ ਸੀਨੀਅਰ ਗੇਮਾਂ ਵਿੱਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment