ਦੱਖਣੀ ਅਫਰੀਕਾ ਦੇ ਇਕ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ

TeamGlobalPunjab
2 Min Read

ਜੋਹਨਸਬਰਗ : ਦੱਖਣੀ ਅਫਰੀਕਾ ਦੇ ਇਕ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਦੋ ਹਫ਼ਤੇ ਪਹਿਲਾਂ ਹੀ ਇਸ ਜੋੜੇ ਦਾ ਵਿਆਹ ਹੋਇਆ ਸੀ। ਜ਼ਹੀਰ ਸਾਰੰਗ ਅਤੇ ਨਬੀਲਾ ਖਾਨ ਦੀ ਲਾਸ਼ ਐਤਵਾਰ ਦੁਪਹਿਰ ਨੂੰ ਉਨ੍ਹਾਂ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ ।

ਮੰਨਿਆ ਜਾ ਰਿਹਾ ਹੈ ਕਿ ਪਾਣੀ ਵਾਲੀ ਟੂਟੀ ‘ਚ ਕਰੰਟ ਸੀ। ਜਦੋਂ ਨਬੀਲਾ ਖਾਨ ਨੇ ਟੂਟੀ ਨੂੰ ਹੱਥ ਲਗਾਇਆ ਤਾਂ ਉਸਨੂੰ ਕਰੰਟ ਲੱਗਿਆ। ਜਦੋਂ ਪਤੀ ਜ਼ਹੀਰ ਸਾਰੰਗ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਵੀ ਕਰੰਟ ਲੱਗਣ ਕਾਰਨ ਮੌਤ ਹੋ ਗਈ । ਪੁਲਿਸ ਬੁਲਾਰੇ ਕੈਪਟਨ ਮਾਵੇਲਾ ਮਸੋਂਡੋ ਨੇ ਮੌਤਾਂ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟ ਮਾਰਟਮ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਸਿਟੀ ਪਾਵਰ ਦੇ ਜੋਹਨਸਬਰਗ ਵਿਚ ਬਿਜਲੀ ਅਥਾਰਟੀ ਨੇ ਇਸ ਘਟਨਾ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਗੁੱਸੇ ਵਿਚ ਆਏ ਵਸਨੀਕ ਨੇ ਖੇਤਰ ਵਿਚ ਰੋਜ਼ਾਨਾ ਬਿਜਲੀ ਦੀ ਕਿੱਲਤ ਅਤੇ ਬੁਨਿਆਦੀ ਢਾਚਾਂ ਕਾਇਮ ਰੱਖਣ ਵਿਚ ਸਿਟੀ ਪਾਵਰ ਦੀ ਕਥਿਤ ਅਸਮਰਥਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉੱਥੇ ਹੀ ਦੂਜੇ ਪਾਸੇ ਸਿਟੀ ਪਾਵਰ ਦੇ ਬੁਲਾਰੇ ਇਸਮਾਕ ਮੈਂਗੇਨਾ ਨੇ ਕਿਹਾ ਕਿ ਸੋਮਵਾਰ ਸਵੇਰ ਤੋਂ ਦਲ ਜਾਂਚ ਵਿੱਚ ਜੁਟਿਆ ਹੋਇਆ ਹੈ ਅਤੇ ਕੁਝ ਵੀ ਠੋਸ ਪਤਾ ਚੱਲਣ ‘ਤੇ ਇਸਦੀ  ਜਾਣਕਾਰੀ ਦਿੱਤੀ ਜਾਵੇਗੀ।

Share this Article
Leave a comment