ਰਿਚਮੰਡ ਹਿੱਲ ਨਿਊਯਾਰਕ ਵਿਖੇ 5 ਸਤੰਬਰ 2021 ਨੂੰ ਕੱਡਿਆ ਜਾਵੇਗਾ ਵਿਸ਼ਾਲ ਨਗਰ ਕੀਰਤਨ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਸਬੰਧ ‘ਚ 5 ਸਤੰਬਰ 2021 ਨੂੰ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਕੱਡਿਆ ਜਾ ਰਿਹਾ ਹੈ।

ਦਸ ਦਈਏ ਕਿ ਰਿਚਮੰਡ ਹਿੱਲ ‘ਚ ਭਾਰੀ ਵਸੋਂ ‘ਚ ਪੰਜਾਬੀਆਂ ਦੀ ਹੈ। ਇਸ ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਬੋਪਾਰਾਏ ਨੇ ਦਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ ਸ਼ੁਰੂ ਹੋ ਕੇ 118 ਸਟ੍ਰੀਟ ਤੋਂ ਹੁੰਦਾ ਹੋਇਆ 101 ਐਵੇਨਿਊ ਤੋਂ ਸੱਜੇ ਮੁੜੇਗਾ ਅਤੇ ਫਿਰ 101 ਐਵੇਨਿਊ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਥੌੜੀ ਦੇਰ ਲਈ ਰੁਕੇਗਾ।ਇਸ ਤੋਂ ਬਾਅਦ 111 ਸਟ੍ਰੀਟ ‘ਤੇ ਖੱਬੇ ਮੁੜ ਕੇ ਲਿਬਰਟੀ ਐਵੇਨਿਊ ਤੋਂ ਮੁੜ ਖੱਬੇ ਮੁੜੇਗਾ।ਜਿਸ ਤੋਂ ਬਾਅਦ ਨਗਰ ਕੀਰਤਨ 123 ਸਟ੍ਰੀਟ ਤੋਂ ਹੁੰਦਾ ਹੋਇਆ ਅਟਲਾਂਟਿਕ ਐਵੇਨਿਊ ਤੋਂ ਖੱਬੇ ਅਤੇ ਫਿਰ 118 ਸਟ੍ਰੀਟ ਤੋਂ ਖੱਬੇ ਹੁੰਦਾ ਹੋਇਆ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਸਮਾਪਤ ਹੋਵੇਗਾ।

ਦਵਿੰਦਰ ਸਿੰਘ ਬੋਪਾਰਾਏ    718-909-0651

ਮੀਡੀਆ ਇੰਚਾਰਜ ਬਲਵਿੰਦਰ ਸਿੰਘ ਤੂਰ ਨੇ ਦਸਿਆ ਕਿ ਨਗਰ ਕੀਰਤਨ ਸੰਬਧੀ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।ਉਨ੍ਹਾਂ ਦਸਿਆ ਕਿ ਪਿਛਲੇ ਸਾਲ ਕੋਵਿਡ 19 ਕਾਰਨ ਇਹ ਨਗਰ ਕੀਰਤਨ ਨਹੀਂ ਹੋ ਸੱਕਿਆ ਸੀ।ਪਰ ਇਸ ਵਾਰ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

- Advertisement -

ਸੰਗਤਾਂ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਆਉਣ ਵਾਲੀ 5 ਸੰਤਬਰ 2021 ਨੂੰ ਰਿਚਮੰਡ ਹਿੱਲ ਵਿਖੇ ਕੱਡਿਆ ਜਾ ਰਿਹਾ ਹੈ।ਸੰਗਤਾਂ ਨੂੰ ਬੇਨਤੀ ਹੈ ਕਿ ਹੁਮ-ਹੁੰਮਾ ਕਿ ਇਸ ਨਗਰ ‘ਚ ਸ਼ਾਮਿਲ ਹੋਵੋ।

 

ਵਧੇਰੇ ਜਾਣਕਾਰੀ ਲਈ ਸਪੰਰਕ ਕਰੋ

- Advertisement -

ਦਵਿੰਦਰ ਸਿੰਘ ਬੋਪਾਰਾਏ

718-909-0651

Share this Article
Leave a comment