ਅਮਰੀਕੀ ਗਵਰਨਰ ਨੇ ਸਿੱਖ ਭਾਈਚਾਰੇ ਨੂੰ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ, ਸੇਵਾ ਭਾਵਨਾ ਤੇ ਸਮਾਨਤਾ ਦੀ ਕੀਤੀ ਸ਼ਲਾਘਾ

TeamGlobalPunjab
2 Min Read

ਨਿਊਯਾਰਕ: ਅਮਰੀਕਾ ਵਿੱਚ ਨਿਊਯਾਰਕ ਤੋਂ ਬਾਅਦ ਨਿਊਜਰਸੀ ਹੀ ਕੋਰੋਨਾ ਸੰਕਰਮਣ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੂਬਾ ਹੈ। ਕੋਰੋਨਾ ਨਾਲ ਜੰਗ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਵੇਖਦੇ ਹੋਏ ਨਿਊ ਜਰਸੀ ਦੇ ਗਵਰਨਰ ਨੇ ਵਿਸਾਖੀ ਮੌਕੇ ‘ਤੇ ਸਿੱਖ ਦੀ ਪ੍ਰਸ਼ੰਸਾ ਕੀਤੀ।

ਨਿਊ ਜਰਸੀ ਦੇ ਗਵਰਨਰ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ, ਸਮਾਨਤਾ ਅਤੇ ਮਾਣ ਦੇ ਮੁੱਲ ਸ਼ਾਮਲ ਹਨ ਅਤੇ ਜਦੋਂ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ ਤਾਂ ਅਜਿਹੇ ਵਿੱਚ ਇਹ ਮੁੱਲ ਬਹੁਤ ਮਹੱਤਵ ਰੱਖਦੇ ਹਨ।

ਗਵਰਨਰ ਫਿਲ ਮਰਫੀ ਨੇ ਸੋਮਵਾਰ ਨੂੰ ਟਵੀਟ ਕੀਤਾ, ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ। ਸਿੱਖ ਭਾਈਚਾਰੇ ਵਿੱਚ ਸੇਵਾ, ਸਮਾਨਤਾ ਅਤੇ ਮਾਣ ਦੇ ਮੁੱਲ ਹਨ ਜੋ ਮੌਜੂਦਾ ਸਮੇਂ ਵਿੱਚ ਮੁੱਖ ਰੂਪ ਨਾਲ ਮਹੱਤਵਪੂਰਣ ਹਨ।

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਨਿਊਸਰਜੀ ਸਿੱਖਾਂ ਦੀ ਸਭ ਤੋਂ ਜਿਆਦਾ ਗਿਣਤੀ ਵਾਲੇ ਰਾਜਾਂ ਵਿੱਚੋਂ ਇੱਕ ਹੈ, ਇਸ ਲਈ ਇਸ ਦਿਨ ਨੂੰ ਮਾਨਤਾ ਦੇਣ ਲਈ ਇਸ ਸੂਬੇ ਤੋਂ ਚੰਗਾ ਸਥਾਨ ਨਹੀਂ ਹੋ ਸਕਦਾ। ਮੈਨੂੰ ਨਿਊ ਜਰਸੀ ਵਿਚ ਅਪ੍ਰੈਲ ਨੂੰ ਸਿੱਖ ਜਾਗਰੂਕਤਾ ਅਤੇ ਪ੍ਰਸ਼ੰਸਾ ਮਹੀਨਾ ਵੱਜੋਂ ਐਲਾਨ ਕਰਨ ਦਾ ਸਨਮਾਨ ਮਿਲਿਆ। ਨਿਊ ਜਰਸੀ ਵਿੱਚ ਲਗਭਗ ਇੱਕ ਲੱਖ ਸਿੱਖ-ਅਮਰੀਕੀ ਰਹਿੰਦੇ ਹਨ। ਨਿਊ ਜਰਸੀ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ 64,584 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 2,440 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment