ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਦਿੱਤਾ ਅਸਤੀਫ਼ਾ

TeamGlobalPunjab
1 Min Read

ਨਿਊ ਜਰਸੀ (ਬਿੰਦੂ ਸਿੰਘ) : ਅਮਰੀਕਾ ਦਾ ਪਹਿਲਾ ‘ਸਿੱਖ’ ‘ਸਟੇਟ ਅਟਾਰਨੀ ਜਨਰਲ’ ਹੁਣ ਸਿਕਓਰਟੀਜ਼ ਐਂਡ ਐਕਸਚੇਂਜ ਕਮਿਸ਼ਨ ਵਿੱਚ ਸ਼ਾਮਲ ਹੋਣ ਲਈ ਅਸਤੀਫਾ ਦੇ ਰਿਹਾ ਹੈ। ਇਹ ਘੋਸ਼ਣਾ ਐਸਈਸੀ ਅਤੇ ਗਵਰਨਰ ਫਿਲ ਮਰਫੀ ਨੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਦੇ ਜਾਣ ਬਾਰੇ ਮੰਗਲਵਾਰ ਨੂੰ ਕੀਤੀ । ਗਰੇਵਾਲ ਜਨਵਰੀ 2018 ਤੋਂ ਰਾਜ ਦੇ ਉਚ ਕਾਨੂੰਨ ਅਧਿਕਾਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ 26 ਜੁਲਾਈ ਨੂੰ ਜਾਣਗੇ। ਏਜੰਸੀ ਨੇ ਇੱਕ ਬਿਆਨ ਵਿੱਚ ਐਲਾਨ ਕੀਤਾ ਕਿ ਉਹ ਹੁਣ SEC ਦੇ ਇਨਫੋਰਸਮੈਂਟ ਡਿਵੀਜ਼ਨ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਉਣਗੇ।

ਮਰਫੀ ਜੋ ਇੱਕ ਡੈਮੋਕਰੇਟ ਹਨ , ਨੇ ਆਪਣੇ ਬਿਆਨ ‘ਚ ਕਿਹਾ ਕਿ 48 ਸਾਲਾ ਗਰੇਵਾਲ ਉਹਨਾਂ ਦੇ ਪ੍ਰਸ਼ਾਸਨ ਦਾ ਅਨਮੋਲ ਮੈਂਬਰ ਹਨ। ਆਪਣੀ ਨਵੀਂ ਭੂਮਿਕਾ ਵਿਚ, ਗਰੇਵਾਲ ਹੁਣ ਐਸਈਸੀ ਲਈ ਕੰਮ ਕਰਨਗੇ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਤੇ ਨਕੇਲ ਪਾਉਣਗੇ। ਐਸ ਈਸੀ ਏਜੰਸੀ ਦੇਸ਼ ਦੇ ਵਿੱਤੀ ਬਾਜ਼ਾਰਾਂ ਨੂੰ ਨਿਯਮਤ ਕਰਦੀ ਹੈ ।

Share this Article
Leave a comment