ਚੰਡੀਗੜ੍ਹ ‘ਚ ਦੁਕਾਨਾਂ ਖੋਲ੍ਹਣ ਅਤੇ ਕਰਫ਼ਿਊ ਦੇ ਸਮੇਂ ਬਾਰੇ ਨਵੀਆਂ ਹਦਾਇਤਾਂ

TeamGlobalPunjab
1 Min Read

ਚੰਡੀਗੜ੍ਹ : ਕੋਵਿਡ-19 ਮਾਮਲਿਆਂ ਦੀ ਗਿਰਾਵਟ ਦੇ ਮੱਦੇਨਜ਼ਰ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਵਾਰ ਫਿਰ ਤੋਂ ਕਰਫਿਊ ਦੇ ਸਮੇਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ ਸ਼੍ਰੀ ਵੀ.ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਹੇਠ ਕੋਵਿਡ-19 ‘ਤੇ ਵਾਰ ਰੂਮ ਦੀ ਬੈਠਕ ਵਿਚ, ਵਾਧੂ ਛੋਟਾਂ ਬਾਰੇ ਹੇਠ ਲਿਖੇ ਫੈਸਲੇ ਲਏ ਗਏ:

  1. ਸਾਰੀਆਂ ਦੁਕਾਨਾਂ ਹੁਣ ਸਵੇਰੇ 10 ਵਜੇ ਤੋਂ ਰਾਤ 07:00 ਵਜੇ ਤੱਕ ਖੁੱਲੀਆਂ ਰਹਿਣਗੀਆਂ । ਦੁਕਾਨ ਦੇ ਮਾਲਕ ਇਹ ਸੁਨਿਸ਼ਚਿਤ ਕਰਨਗੇ ਕਿ ਕੋਵਿਡ ਪ੍ਰੋਟੋਕੋਲ ਦੀ ਸਹੀ ਪਾਲਣਾ ਕੀਤੀ ਜਾਵੇ।
  2. ਸਾਰੇ ਰੈਸਟੋਰੈਂਟ / ਬਾਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ 50% ਸਮਰੱਥਾ ਨਾਲ ਖੁੱਲੇ ਰਹਿ ਸਕਦੇ ਹਨ।
  3. ਸ਼ਹਿਰ ਵਿੱਚ ਰਾਤ ਦਾ ਕਰਫ਼ਿਊ ਰਾਤ 10:30 ਵਜੇ ਤੋਂ ਸਵੇਰੇ 05:00 ਵਜੇ ਤੱਕ ਹੋਵੇਗਾ।
  4. ਐਤਵਾਰ ਨੂੰ ਬੰਦ ਕਰਨ ਸੰਬੰਧੀ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।

 

 

ਮੀਟਿੰਗ ਦੌਰਾਨ ਪੀ. ਜੀ. ਆਈ. ਐਮ. ਆਈ.ਆਰ. ਦੇ ਡਾਇਰੈਕਟਰ ਡਾ: ਜਗਤ ਰਾਮ ਨੇ ਦੱਸਿਆ ਕਿ ਪੀ. ਜੀ. ਆਈ. ਐਮ. ਆਈ.ਆਰ ਵਿੱਚ 122 ਕੋਵਿਡ ਕੇਸ ਹਨ, ਜਿਨ੍ਹਾਂ ਵਿੱਚੋਂ 17 ਚੰਡੀਗੜ੍ਹ, 66 ਪੰਜਾਬ, 25 ਹਰਿਆਣਾ, 08 ਹਿਮਾਚਲ ਪ੍ਰਦੇਸ਼ ਅਤੇ 06 ਹੋਰ ਰਾਜਾਂ ਨਾਲ ਸਬੰਧਤ ਹਨ। ਉਸਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ 7555 ਨਮੂਨਿਆਂ ਦੀ ਜਾਂਚ ਕੀਤੀ ਹੈ ਅਤੇ ਚੰਡੀਗੜ੍ਹ ਲਈ ਪਾਜ਼ਿਟਿਵਿਟੀ ਦਰ 1.9% ਸੀ ।

Share This Article
Leave a Comment