ਸ਼ਾਹੀ ਪਰਿਵਾਰ ਤਕ ਪਹੁੰਚੀਆ ਕੋਰੋਨਾ ਵਾਇਰਸ, ਪ੍ਰਿੰਸ ਚਾਰਲਸ ਦੀ ਰਿਪੋਰਟ ਆਈ ਪੌਜ਼ਟਿਵ

TeamGlobalPunjab
1 Min Read

ਬ੍ਰਿਟੇਨ: ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤਬਾਹੀ ਮਚਾ ਰਿਹਾ ਹੈ। ਇਸ ਦੇ ਚਪੇਟ ਵਿਚ ਜਿਥੇ ਆਮ ਲੋਕ ਆ ਰਹੇ ਹਨ ਉਥੇ ਹੀ ਇਸ ਨੇ ਹੁਣ ਸਿਆਸਤਦਾਨ, ਫਿਲਮੀ ਸਿਤਾਰੇ ਅਤੇ ਮਸ਼ਹੂਰ ਹਸਤੀਆਂ ਨੂੰ ਵੀ ਆਪਣੀ ਪਕੜ ਵਿਚ ਲੈ ਲਿਆ ਹੈ। ਇਸ ਕੜੀ ਵਿਚ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰਿੰਸ ਚਾਰਲਸ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਉਹ ਹੁਣ ਅਲੱਗ ਰਹਿ ਰਹੇ ਹਨ।

ਦੱਸ ਦੇਈਏ ਕਿ ਬੀਤੇ ਦਿਨੀ ਇਕ ਸ਼ਾਹੀ ਸਹਾਇਕ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਇਲਾਵਾ ਬ੍ਰਿਟੇਨ ਨੇ ਲਗਭਗ 15 ਲੱਖ ਲੋਕਾਂ ਦੀ ਕੋਰੋਨਾ ਵਾਇਰਸ ਮਹਾਮਾਰੀ ਦੇ ਲਿਹਾਜ਼ ਤੋਂ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਨੂੰ 12 ਹਫ਼ਤਿਆਂ ਲਈ ਘਰਾਂ ਵਿੱਚ ਰਹਿਣ ਨੂੰ ਕਿਹਾ ਹੈ। ਹੁਣ ਤੱਕ ਇਥੇ ਕੋਰੋਨਾ ਵਾਇਰਸ ਨਾਲ 177 ਲੋਕਾਂ ਦੀ ਮੌਤ ਹੋ ਚੁੱਕੀ ਹੈ।

Share this Article
Leave a comment