ਕੰਗਨਾ ਰਨੌਤ ਦੇ ਦਫਤਰ ‘ਤੇ ਚੱਲਿਆ ਬੀਐਮਸੀ ਦਾ ਬੁਲਡੋਜ਼ਰ, ਹਾਈਕੋਰਟ ਨੇ ਕਾਰਵਾਈ ‘ਤੇ ਲਾਈ ਰੋਕ

TeamGlobalPunjab
1 Min Read

ਮਹਾਰਾਸ਼ਟਰ : ਮੁੰਬਈ ਦੀ ਤੁਲਨਾ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨਾਲ ਕਰਨਾ ਕੰਗਨਾ ਰਣਾਉਤ ਨੂੰ ਮਹਿੰਗਾ ਪੈ ਗਿਆ ਹੈ। ਮੁੰਬਈ ਸਥਿਤ ਕੰਗਨਾ ਰਨੌਤ ਦੇ ਦਫਤਰ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਬੀਐੱਮਸੀ ਨੇ ਕਾਰਵਾਈ ਕਰ ਦਿੱਤੀ ਹੈ। ਕੰਗਨਾ ਅੱਜ ਮੁੰਬਈ ਪਹੁੰਚਣ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਬੀਐੱਮਸੀ ਦੀ ਟੀਮ ਜੇਸੀਬੀ ਅਤੇ ਹਥੌੜੇ ਲੈ ਕੇ ਕੰਗਨਾ ਦੇ ਦਫਤਰ ਬਾਹਰ ਪਹੁੰਚ ਗਈ ਸੀ।

ਇਸ ਦਫ਼ਤਰ ਨੂੰ ਡੇਗਣ ਦਾ ਕੰਮ ਸਵੇਰੇ ਗਿਆਰਾਂ ਵਜੇ ਤੋਂ ਬਾਅਦ ਸ਼ੁਰੂ ਹੋਇਆ। ਕੰਗਨਾ ਰਣੌਤ ਦਾ ਇਹ ਦਫਤਰ ਉਸ ਦੇ ਬਾਂਦਰਾ ਦੇ ਪਾਲੀ ਹਿੱਲ ਬੰਗਲੇ ਵਿੱਚ ਬਣਿਆ ਹੋਇਆ ਹੈ। ਮਹਾਰਾਸ਼ਟਰ ਸਰਕਾਰ ਨਾਲ ਪੰਗਾ ਪੈਣ ਤੋਂ ਬਾਅਦ ਬੀਐੱਮਸੀ ਨੇ ਇਸ ਦਫਤਰ ਨੂੰ ਨਾਜਾਇਜ਼ ਤਰੀਕੇ ਨਾਲ ਉਸਾਰਨ ਦਾ ਇਲਜ਼ਾਮ ਲਗਾਉਂਦੇ ਹੋਏ ਉੱਥੇ ਨੋਟਿਸ ਲਗਾ ਦਿੱਤਾ ਸੀ। ਬੀਐੱਮਸੀ ਨੇ ਕੰਗਨਾ ਰਣੌਤ ਨੂੰ ਜਵਾਬ ਦੇਣ ਦੇ ਲਈ ਚੌਵੀ ਘੰਟੇ ਦਾ ਸਮਾਂ ਦਿੱਤਾ ਸੀ।

ਨੋਟਿਸ ਮਿਲਣ ਤੋਂ ਬਾਅਦ ਕੰਗਨਾ ਰਨੌਤ ਨੇ ਬੀਐੱਮਸੀ ਦੀ ਕਾਰਵਾਈ ਤੋਂ ਬਚਣ ਲਈ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ। ਕੰਗਨਾ ਰਨੌਤ ਦੇ ਵਕੀਲ ਨੇ ਹਾਈਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਹਾਈ ਕੋਰਟ ਨੇ ਕੰਗਨਾ ਦੇ ਦਫ਼ਤਰ ਨੂੰ ਤੋੜਨ ਤੇ ਰੋਕ ਲਗਾ ਦਿੱਤੀ ਅਤੇ ਬੀਐੱਮਸੀ ਤੋਂ ਜਵਾਬ ਮੰਗਿਆ ਹੈ।

- Advertisement -

Share this Article
Leave a comment