ਨਿਊਜ਼ ਡੈਸਕ – ਅੱਜਕੱਲ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਰਹੀਆਂ ਹਨ। ਹਾਲਾਤ ਇਹ ਹਨ ਕਿ ਇਕ ਵਾਰ ਬਣਾਇਆ ਭੋਜਨ ਲੋਕ ਦੋ – ਤਿੰਨ ਦਿਨਾਂ ਤੱਕ ਗਰਮ ਕਰਕੇ ਖਾਂਦੇ ਰਹਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਫਰਿੱਜ ‘ਚ ਰੱਖਿਆ ਭੋਜਨ ਖਰਾਬ ਨਹੀਂ ਹੁੰਦਾ। ਪਰ ਇਹ ਭੋਜਨ ਖਰਾਬ ਨਹੀਂ ਹੁੰਦਾ ਹੈ ਤਾਂ ਫੇਰ ਵੀ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬੇਹਾ ਭੋਜਨ ਨਹੀਂ ਖਾਣਾ ਚਾਹੀਦਾ ਪਰ ਕੁਝ ਚੀਜ਼ਾਂ ਤਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ।
ਆਲੂ
ਆਲੂ ਭਾਵੇਂ ਸਬਜ਼ੀ ‘ਚ ਹੈ ਜਾਂ ਕਿਸੇ ਹੋਰ ਰੂਪ ਵਿਚ, ਨਾ ਤਾਂ ਬੇਹਾ ਖਾਣਾ ਚਾਹੀਦਾ ਹੈ ਤੇ ਨਾ ਹੀ ਇਸ ਨੂੰ ਦੁਬਾਰਾ ਗਰਮ ਕੀਤਾ ਜਾਣਾ ਚਾਹੀਦਾ ਹੈ। ਆਲੂ ਨੂੰ ਬੇਹਾ ਜਾਂ ਦੁਬਾਰਾ ਗਰਮ ਕਰਕੇ ਖਾਣ ਨਾਲ ਇਸ ਵਿਚਲੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਤੇ ਇਹ ਤੁਹਾਡੇ ਪਾਚਨ ਪ੍ਰਣਾਲੀ ਨੂੰ ਵੀ ਪ੍ਰਭਾਵਤ ਕਰਦਾ ਹੈ।
ਅੰਡਾ
ਅੰਡੇ ਨੂੰ ਮੁੜ ਗਰਮ ਕਰਕੇ ਜਾਂ ਬੇਹਾ ਨਹੀਂ ਖਾਣਾ ਚਾਹੀਦਾ। ਅੰਡਿਆਂ ‘ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਜੋ ਮੁੜ ਗਰਮ ਕਰਨ ਉਤੇ ਜ਼ਹਿਰੀਲੇ ਹੋ ਜਾਂਦੇ ਹਨ। ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚਕੁੰਦਰ
ਚੁਕੰਦਰ ਨੂੰ ਵੀ ਬੇਹਾ ਨਹੀਂ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਚਕੁੰਦਰ ‘ਚ ਮੌਜੂਦ ਨਾਈਟ੍ਰੇਟ ਨੂੰ ਖਤਮ ਹੋ ਜਾਂਦੇ ਹਨ। ਜੇ ਚੁਕੰਦਰ ਨੂੰ ਕਾਫੀ ਦੇਰ ਪਹਿਲਾਂ ਬਣਾਈ ਹੈ, ਤਾਂ ਇਸ ਨੂੰ ਗਰਮ ਨਾ ਕਰੋ।
ਚਿਕਨ
ਚਿਕਨ ਨੂੰ ਵੀ ਦੁਬਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚਲੇ ਪ੍ਰੋਟੀਨ ਕੰਪੋਜੀਸ਼ਨ ‘ਚ ਤਬਦੀਲ ਹੋ ਜਾਂਦੇ ਹਨ, ਜਿਸ ਕਰਕੇ ਤੁਹਾਨੂੰ ਪਾਚਣ ਸਬੰਧੀ ਮੁਸ਼ਕਲ ਹੋ ਸਕਦੀ ਹੈ।
ਪਾਲਕ
ਪਾਲਕ ਨੂੰ ਵੀ ਮੁੜ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ। ਪਾਲਕ ਮੁੜ ਤੋਂ ਗਰਮ ਕਰਨ ਨਾਲ ਇਸ ਵਿਚਲੇ ਮੌਜੂਦ ਨਾਇਟ੍ਰੇਟ ਅਜਿਹੇ ਤੱਤ ‘ਚ ਬਦਲ ਜਾਂਦੇ ਹਨ ਜਿਨ੍ਹਾਂ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।