ਗਰਮੀ ਨਹੀਂ ਝੱਲ ਸਕੇ ਬੈਂਜਾਮਿਨ ਨੇਤਨਯਾਹੂ ਹੋਏ ਬੇਹੋਸ਼; ਹੁਣ ਡਿਸਚਾਰਜ

Prabhjot Kaur
3 Min Read

ਨਿਊਜ਼ ਡੈਸਕ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਨੀਵਾਰ ਨੂੰ ਅਚਾਨਕ ਚੱਕਰ ਆਉਣ ਕਾਰਨ ਡਿੱਗ ਗਏ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੇਬਾ ਮੈਡੀਕਲ ਸੈਂਟਰ ਮੁਤਾਬਕ ਪੀਐਮ ਨੇਤਨਯਾਹੂ ਨੂੰ ਗਰਮੀ ਕਾਰਨ ਚੱਕਰ ਆ ਗਏ ਸਨ। ਉਹਨਾਂ ਦੇ ਦਫ਼ਤਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਸੀ ਆਫ ਗੈਲੀਲੀ ਦੀ ਝੀਲ ਦੇ ਨੇੜ੍ਹੇ ਇੱਕ ਰਾਤ ਬਿਤਾਈ। ਇਸ ਥਾਂ ਨੂੰ ਉੱਤਰੀ ਇਜ਼ਰਾਈਲ ਵਿੱਚ ਛੁੱਟੀਆਂ ਮਨਾਉਣ ਦਾ ਸਪੌਟ ਮੰਨਿਆ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਇੱਥੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੈ, ਜੋ ਕਿ ਸਾਧਾਰਨ ਨਹੀਂ ਸੀ। ਹਸਪਤਾਲ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਗਈ ਸੀ।

ਇਸ ਕਾਰਨ ਉਹ ਬੇਹੋਸ਼ ਹੋ ਗਏ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਪਿਆ। ਡਾਕਟਰਾਂ ਨੇ ਕਿਹਾ ਕਿ ਡੀਹਾਈਡ੍ਰੇਸ਼ਨ ਤੋਂ ਇਲਾਵਾ ਨੇਤਨਯਾਹੂ ਨੂੰ ਕੋਈ ਹੋਰ ਸਮੱਸਿਆ ਨਹੀਂ ਸੀ। ਫਿਰ ਉਹਨਾਂ ਦੇ ਦਿਲ ਦੀ ਗਤੀਵਿਧੀ ਨੂੰ ਵੇਖਣ ਲਈ ਉਹਨਾਂ ਦੀ ਚਮੜੀ ਵਿੱਚ ਇੱਕ ਡਿਵਾਈਸ ਲਗਾਈ ਗਈ ਹੈ। ਅਸਲ ‘ਚ ਪੱਛਮੀ ਏਸ਼ੀਆ, ਯੂਰਪ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਪਿਛਲੇ ਕੁਝ ਸਮੇਂ ਤੋਂ ਭਿਆਨਕ ਗਰਮੀ ਪੈ ਰਹੀ ਹੈ ਅਤੇ ਹੀਟ ਵੇਵ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਗ੍ਰੀਸ ਵਰਗੇ ਦੱਖਣੀ ਯੂਰਪ ਦੇ ਦੇਸ਼ਾਂ ਵਿੱਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਐਨਾ ਹੀ ਨਹੀਂ ਇਟਲੀ, ਸਪੇਨ, ਫਰਾਂਸ, ਜਰਮਨੀ ਅਤੇ ਪੋਲੈਂਡ ਵਰਗੇ ਦੇਸ਼ ਵੀ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਲੋਕ ਬਿਮਾਰ ਵੀ ਹੋ ਰਹੇ ਹਨ ਅਤੇ ਸਰਕਾਰਾਂ ਨੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ। ਅਸਲ ‘ਚ ਯੂਰਪੀ ਦੇਸ਼ਾਂ ਵਿੱਚ ਗਰਮੀ ਘੱਟ ਪੈਦੀ ਹੈ। ਅਜਿਹੇ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾਂ ਯੂਰਪ ਵਿੱਚ ਅਗਸਤ 2021 ਵਿੱਚ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇਸ ਦੌਰਾਨ ਗ੍ਰੀਸ ਦੇ ਜੰਗਲਾਂ ਵਿੱਚ ਅੱਗ ਲੱਗਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। 2021 ‘ਚ ਵੀ ਗ੍ਰੀਸ ਵਿੱਚ ਵੱਡੇ ਪੱਧਰ ‘ਤੇ ਜੰਗਲਾਂ ‘ਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment