ਵਾਸ਼ਿੰਗਟਨ : ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਘੱਟ ਨਹੀਂ ਹੋ ਰਿਹਾ। ਸ਼ਾਂਤੀ ਵਾਰਤਾ ਤੋਂ ਵੱਖ, ਦੋਵੇਂ ਦੇਸ਼ ਇੱਕ-ਦੂਜੇ ਨੂੰ ਹਮਲੇ ਦੀ ਧਮਕੀ ਦੇ ਰਹੇ ਹਨ ਅਤੇ ਜਵਾਬੀ ਕਾਰਵਾਈ ਵੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਇੰਨੀਂ ਦਿਨੀਂ ਤੁਰਕੀ ਦੇ ਦੌਰੇ ‘ਤੇ ਹਨ। ਤੁਰਕੀਏ ਦੀ ਰਾਜਧਾਨੀ ਅੰਕਾਰਾ ਵਿੱਚ ਟ੍ਰੰਪ ਨਾਟੋ (NATO) ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਦੌਰਾ ਅਮਰੀਕਾ-ਤੁਰਕੀ ਸਬੰਧਾਂ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਕੇਂਦਰਿਤ ਹੈ। ਡੋਨਾਲਡ ਟ੍ਰੰਪ ਨੇ ਇਰਾਨ ਨੂੰ ਲੈ ਕੇ ਤੁਰਕੀ ਵਿੱਚ ਵੱਡਾ ਬਿਆਨ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਮੀਡੀਆ ਦੇ ਸਾਹਮਣੇ ਕਿਹਾ, ‘ਇਰਾਨ ਦੀ ਕਿੱਲ ਲਿਸਟ ਵਿੱਚ ਮੈਂ ਨੰਬਰ ਵਨ ‘ਤੇ ਹਾਂ। ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਇਸਨੂੰ ਕਿਸੇ ਵੀ ਦੂਜੇ ਵਿਅਕਤੀ ਨਾਲੋਂ ਬਿਹਤਰ ਤਰੀਕੇ ਨਾਲ ਕਰ ਰਿਹਾ ਹਾਂ, ਕਿਉਂਕਿ ਸਾਡਾ ਦੇਸ਼ ਬਹੁਤ ਅੱਗੇ ਵਧ ਰਿਹਾ ਹੈ ਅਤੇ ਸੱਚਮੁੱਚ ਬਹੁਤ ਸਫ਼ਲ ਹੈ। ਮੈਨੂੰ ਟਿਕਟੌਕ ‘ਤੇ ਨੰਬਰ ਵਨ ਹੋਣਾ ਜ਼ਿਆਦਾ ਪਸੰਦ ਹੈ, ਪਰ ਮੈਂ ਮਾਰਨ ਦੀ ਲਿਸਟ ਵਿੱਚ ਨੰਬਰ ਵਨ ‘ਤੇ ਹਾਂ।’
ਦੱਸ ਦਈਏ ਕਿ ਇਰਾਨੀ ਫ਼ੌਜ ਨੇ ਅਲੀ ਖ਼ਾਮੇਨੇਈ ਦੇ ਅੰਤਿਮ ਸਸਕਾਰ ਪ੍ਰੋਗਰਾਮ ਦੌਰਾਨ ਹੋਰਮੁਜ਼ ਵਿੱਚ ਤਿੰਨ ਜਹਾਜ਼ਾਂ ‘ਤੇ ਹਮਲਾ ਕੀਤਾ ਸੀ। ਇਸ ਇਰਾਨੀ ਹਮਲੇ ਦਾ ਮੁੱਖ ਨਿਸ਼ਾਨਾ ਕਤਰ ਅਤੇ ਸਾਊਦੀ ਅਰਬ ਦੇ ਤੇਲ ਟੈਂਕਰ ਬਣੇ। ਇਰਾਨੀ ਹਮਲੇ ਦਾ ਬਦਲਾ ਅਮਰੀਕਾ ਨੇ ਆਪਣੇ ਹਮਲਾਵਰ ਅੰਦਾਜ਼ ਵਿੱਚ ਲਿਆ। ਨਾਟੋ ਸਮਿਟ ਤੋਂ ਬਾਅਦ ਅੰਕਾਰਾ ਵਿੱਚ ਟ੍ਰੰਪ ਨੇ ਕਿਹਾ, “ਉਨ੍ਹਾਂ ਨੇ ਕੁਝ ਜਹਾਜ਼ਾਂ ‘ਤੇ ਹਮਲਾ ਕੀਤਾ ਸੀ ਅਤੇ ਇਸ ਲਈ ਅਸੀਂ ਉਨ੍ਹਾਂ ‘ਤੇ ਉਸ ਤੋਂ ਵੀ ਜ਼ਿਆਦਾ ਜ਼ੋਰਦਾਰ ਹਮਲਾ ਕੀਤਾ। ਜੋ ਕੁਝ ਵੀ ਹੋਵੇਗਾ, ਉਹ ਬਹੁਤ ਜਲਦੀ ਖ਼ਤਮ ਹੋ ਜਾਵੇਗਾ।”
ਉਨ੍ਹਾਂ ਕਿਹਾ “ਇਸ ਨਾਲ ਤੇਲ ਸਮੇਤ ਹਾਲਾਤ ਹੋਰ ਵੀ ਸੁਰੱਖਿਅਤ ਹੋ ਜਾਣਗੇ।” ਟ੍ਰੰਪ ਨੇ ਆਪਣੀ ਪਿਛਲੀ ਗੱਲ ਦੁਹਰਾਉਂਦੇ ਹੋਏ ਇਹ ਵੀ ਦਾਅਵਾ ਕੀਤਾ ਕਿ ਉਹ ਤਹਿਰਾਨ ਦੇ ਨਿਸ਼ਾਨੇ ‘ਤੇ ਹਨ। ਉਨ੍ਹਾਂ ਨੇ ਕਿਹਾ, “ਇਰਾਨ ਦੀ ਕਿੱਲ ਲਿਸਟ ਵਿੱਚ ਮੇਰਾ ਨਾਮ ਨੰਬਰ ਇੱਕ ਹੈ।

