ਕੇਂਦਰੀ ਬੈਂਕ ਦਾ ਐਲਾਨ, ਨੇਪਾਲ ‘ਚ ਭਾਰਤ ਦੀ ਨਵੀਂ ਕਰੰਸੀ ਬੈਨ

Prabhjot Kaur
3 Min Read

ਕਾਠਮੰਡੂ: ਨੇਪਾਲ ਦੇ ਕੇਂਦਰੀ ਬੈਂਕ ਨੇ ਆਪਣੇ ਦੇਸ਼ ਵਿੱਚ 2,000 ਰੁਪਏ, 500 ਰੁਪਏ ਅਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤਾ ਹੈ। ਇਹ ਕਦਮ ਨੇਪਾਲ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਉੱਥੇ ਭਾਰਤੀ ਨੋਟਾਂ ਦਾ ਵਿਆਪਕ ਰੂਪ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਕਾਠਮੰਡੂ ਪੋਸਟ ਦੀ ਰਿਪੋਰਟ ਦੇ ਅਨੁਸਾਰ, ਨੇਪਾਲ ਰਾਸ਼ਟਰ ਬੈਂਕ ਨੇ ਐਤਵਾਰ ਨੂੰ ਨੇਪਾਲੀ ਮੁਸਾਫਰਾਂ, ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ 100 ਰੁਪਏ ਤੋਂ ਜਿਆਦਾ ਦੇ ਭਾਰਤੀ ਨੋਟਾਂ ਨੂੰ ਰੱਖਣ ਜਾਂ ਉਨ੍ਹਾਂ ਦੀ ਵਰਤੋ ‘ਤੇ ਰੋਕ ਲਗਾਉਣ ਦਾ ਇੱਕ ਸਰਕੁਲਰ ਜਾਰੀ ਕੀਤਾ ।

ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਨਹੀਂ ਲੈ ਸਕੋਗੇ ਨਵੇਂ ਭਾਰਤੀ ਨੋਟ
ਕੇਂਦਰੀ ਬੈਂਕ ਨੇ ਆਪਣੇ ਸਰਕੁਲਰ ਲੈਟਰ ਵਿੱਚ ਕਿਹਾ ਕਿ 200, 500 ਅਤੇ 2,000 ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋ ਅੱਗੇ ਤੋਂ ਨੇਪਾਲ ਵਿੱਚ ਨਹੀਂ ਕੀਤੀ ਜਾਵਗੀ। ਨਵੇਂ ਨਿਯਮਾਂ ਦੇ ਤਹਿਤ , ਨੇਪਾਲੀ ਨਾਗਰਿਕ ਇਨ੍ਹਾਂ ਨੋਟਾਂ ਨੂੰ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਨਹੀਂ ਲੈ ਜਾ ਸਕਦੇ ਹਨ। ਇਸ ਤਰ੍ਹਾਂ, ਨੇਪਾਲੀਆਂ ਨੂੰ ਹੋਰ ਦੇਸ਼ਾਂ ਤੋਂ ਵੀ ਅਜਿਹੇ ਨੋਟ ਲਿਆਉਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਹਾਲਾਂਕਿ, 100 ਜਾਂ ਉਸ ਤੋਂ ਹੇਠਾਂ ਦੇ ਭਾਰਤੀ ਨੋਟਾਂ ਦੀ ਵਰਤੋ ‘ਤੇ ਫਿਲਹਾਲ ਨੇਪਾਲ ਵਿੱਚ ਰੋਕ ਨਹੀਂ ਲਗਾਈ ਗਈ ਹੈ।
13 ਦਿਸੰਬਰ ਨੂੰ ਕੈਬਿਨਟ ਨੇ ਨੇਪਾਲ ਗੈਜੇਟ ਵਿੱਚ ਨੋਟੀਫਿਕੇਸ਼ਨ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਸੀ ਤਾਂਕਿ ਲੋਕਾਂ ਨੂੰ ਨੇਪਾਲ ਵਿੱਚ 100 ਰੁਪਏ ਤੋਂ ਉੱਤੇ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾਈ ਜਾ ਸਕੇ। ਨੇਪਾਲੀ ਸਰਕਾਰ ਨੇ ਉਸੀ ਸਮੇਂ 2,000 ਰੁਪਏ, 500 ਰੁਪਏ ਅਤੇ 200 ਰੁਪਏ ਦੇ ਭਾਰਤੀ ਨੋਟਾਂ ਦੀ ਵਤੋਂ ‘ਤੇ ਆਪਣੇ ਦੇਸ਼ ਵਿੱਚ ਰੋਕ ਲਗਾ ਦਿੱਤਾ ਸੀ ਹੁਣ ਬੈਂਕ ਨੇ ਵੀ ਇਸ ਦੀ ਘੋਸ਼ਣਾ ਕਰ ਦਿੱਤੀ ਹੈ।

ਦੋ ਸਾਲ ਤੋਂ ਲੋਕ ਕਰ ਰਹੇ ਸਨ ਭਾਰਤੀ ਨੋਟਾਂ ਦਾ ਵਰਤੋ
ਯਾਤਰਾ ਵਪਾਰੀਆਂ ਵੱਲੋਂ ਇਸ ਰੋਕ ਦੀ ਬਹੁਤ ਆਲੋਚਨਾ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਦੀ ਸੈਰ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਏਗਾ। 2016 ਵਿੱਚ ਭਾਰਤ ਸਰਕਾਰ ਨੇ ਨੋਟਬੰਦੀ ਤੋਂ ਬਾਅਦ 2,000 ਰੁਪਏ , 500 ਰੁਪਏ ਅਤੇ 200 ਰੁਪਏ ਦੇ ਨੋਟ ਪੇਸ਼ ਕੀਤੇ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਲੋਕ ਨੇਪਾਲੀ ਬਾਜ਼ਾਰ ਵਿੱਚ ਲੱਗਭੱਗ ਦੋ ਸਾਲਾਂ ਤੋਂ ਨਵੇਂ ਭਾਰਤੀ ਨੋਟਾਂ ਦੀ ਵਰਤੋ ਕਰ ਰਹੇ ਸਨ ।

Share this Article
Leave a comment