ਭਾਰਤੀ ਸੈਨਾ ਨੇ ਨੀਰਜ ਚੋਪੜਾ ਨੂੰ ਦਿੱਤਾ ਵੱਡਾ ਸਨਮਾਨ

TeamGlobalPunjab
1 Min Read

ਰੱਖਿਆ ਮੰਤਰੀ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਪੁਣੇ : ਭਾਰਤ ਲਈ ਟੋਕਿਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਭਾਰਤੀ ਫੌਜ ਨੇ ਵੱਡਾ ਸਨਮਾਨ ਦਿੱਤਾ ਹੈ। ਪੁਣੇ ਦੇ ਆਰਮੀ ਸਪੋਰਟਸ ਇੰਸਟੀਚਿਊਟ (ਏਐਸਆਈ) ਦੇ ਸਪੋਰਟਸ ਸਟੇਡੀਅਮ ਦਾ ਨਾਂ ਹੁਣ ਸੂਬੇਦਾਰ ਨੀਰਜ ਚੋਪੜਾ ਸਟੇਡੀਅਮ ਹੋਵੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਮੌਕੇ ਭਾਰਤੀ ਸੈਨਾ ਦੇ ਮੁਖੀ ਐਮ.ਐਮ.ਨਰਵਨੇ ਅਤੇ ਸੀਨੀਅਰ ਸੈਨਾ ਅਧਿਕਾਰੀ ਵੀ ਹਾਜ਼ਰ ਸਨ।

 

- Advertisement -

https://twitter.com/rajnathsingh/status/1431226259846008832?s=19

- Advertisement -

ਆਰਮੀ ਵਲੋਂ ਇਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨੀਰਜ ਚੋਪੜਾ ਵੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਰੱਖਿਆ ਮੰਤਰੀ  ਰਾਜਨਾਥ ਸਿੰਘ ਨੇ ਓਲੰਪਿਕ ਖੇਡਣ ਵਾਲੇ ਆਰਮੀ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਨਾਲ-ਨਾਲ ਨੀਰਜ ਦਾ ਵੀ ਸਨਮਾਨ ਕੀਤਾ। ਦੱਸ ਦਈਏ ਕਿ ਨੀਰਜ ਫੌਜ ਦੀ ਦੱਖਣੀ ਕਮਾਂਡ ਵਿੱਚ ਹੀ ਤਾਇਨਾਤ ਹਨ।

 

 

ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਭਾਵੇਂ ਇਹ ਕੋਈ ਸੰਸਥਾ ਹੋਵੇ ਜਾਂ ਕੋਈ ਵਿਅਕਤੀਗਤ ਪੱਧਰ ‘ਤੇ ਅਭਿਆਸ ਕਰਨਾ ਚਾਹੁੰਦਾ ਹੋਵੇ, ਸਰਕਾਰ ਉਸਨੂੰ ਹਰ ਸੰਭਵ ਸਹਾਇਤਾ ਦੇਵੇਗੀ।

Share this Article
Leave a comment