ਨੀਰਜ ਚੋਪੜਾ ਅਤੇ ਮਨਪ੍ਰੀਤ ਸਿੰਘ ਸਣੇ 12 ਖਿਡਾਰੀਆਂ ਨੂੰ ‘ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ’

TeamGlobalPunjab
3 Min Read

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ 62 ਖਿਡਾਰੀਆਂ ਨੂੰ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।

ਰਾਸ਼ਟਰਪਤੀ ਭਵਨ ਵਿੱਚ ਹੋਏ ਇਸ ਸਮਾਰੋਹ ਵਿੱਚ 12 ਖਿਡਾਰੀਆਂ ਨੂੰ ਖੇਲ ਰਤਨ, 35 ਨੂੰ ਅਰਜੁਨ ਅਤੇ 10 ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਐਵਾਰਡ ਦੀ ਸ਼ੁਰੂਆਤ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਦੇ ਸਨਮਾਨ ਨਾਲ ਹੋਈ।

- Advertisement -

ਨੀਰਜ ਚੋਪੜਾ (ਜੈਵਲਿਨ) ਤੋਂ ਇਲਾਵਾ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ‘ਚ ਸ਼ਾਮਲ ਹਨ :

- Advertisement -
  • ਰਵੀ ਕੁਮਾਰ (ਕੁਸ਼ਤੀ),
  • ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ),
  • ਪੀਆਰ ਸ਼੍ਰੀਜੇਸ਼ (ਹਾਕੀ),
  • ਅਵਨੀ ਲੇਖਾਰਾ (ਪੈਰਾ ਸ਼ੂਟਿੰਗ),
  • ਸੁਮਿਤ ਅੰਤਿਲ (ਪੈਰਾ ਐਥਲੈਟਿਕਸ),
  • ਪ੍ਰਮੋਦ ਭਗਤ (ਪੈਰਾ ਬੈਡਮਿੰਟਨ),
  • ਕ੍ਰਿਸ਼ਨਾ ਨਾਗਰ (ਪੈਰਾ ਬੈਡਮਿੰਟਨ),
  • ਮਨੀਸ਼ ਨਰਵਾਲ (ਪੈਰਾ ਸ਼ੂਟਿੰਗ),
  • ਮਿਤਾਲੀ ਰਾਜ (ਕ੍ਰਿਕਟ),
  • ਸੁਨੀਲ ਛੇਤਰੀ (ਫੁੱਟਬਾਲ),
  • ਮਨਪ੍ਰੀਤ ਸਿੰਘ (ਹਾਕੀ) ।

ਟੋਕੀਓ ਓਲੰਪਿਕ ‘ਚ ਕੁਸ਼ਤੀ ‘ਚ ਸਿਲਵਰ ਮੈਡਲ ਜਿੱਤਣ ਵਾਲੇ ਰਵੀ ਦਹੀਆ ਨੂੰ ਵੀ ਖੇਡ ਰਤਨ ਮਿਲਿਆ। ਦੇਸ਼ ਦੇ ਸਭ ਤੋਂ ਸਰਬੋਤਮ ਖੇਲ ਪੁਰਸਕਾਰ ਸਮਾਗਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਭ ਤੋਂ ਪਹਿਲਾਂ ਨੀਰਜ ਚੋਪੜਾ ਨੂੰ ਪੁਰਸਕਾਰ ਦਿੱਤਾ। ਨੀਰਜ ਚੋਪੜਾ ਸੱਤ ਅਗਸਤ ਨੂੰ ਟੋਕੀਓ ਓਲੰਪਿਕ ਖੇਡਾਂ ‘ਚ 87.58 ਮੀਟਰ ਦੇ ਜੈਵਲਿਨ ਥ੍ਰੋਅ ਨਾਲ ਐਥਲੇਟਿਕਸ ‘ਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ।

ਖੇਲ ਰਤਨ ਪੁਰਸਕਾਰ ਪਾਉਣ ‘ਚ ਭਾਰਤੀ ਮਹਿਲਾ ਵਨਡੇ ਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਵੀ ਰਹੀ ਤਾਂ ਉੱਥੇ ਟੋਕੀਓ ਓਲੰਪਿਕ ‘ਚ ਕਾਂਸੀ ਮੈਡਲ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਵੀ ਇਸ ਵਿਚ ਸ਼ਾਮਲ ਰਹੇ।

ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਅਰਜੁਨ ਐਵਾਰਡ

 

  • ਅਰਵਿੰਦਰ ਸਿੰਘ (ਅਥਲੈਟਿਕਸ)
  • ਸਿਮਰਨਜੀਤ ਕੌਰ (ਮੁੱਕੇਬਾਜ਼)
  • ਸ਼ਿਖਰ ਧਵਨ (ਕ੍ਰਿਕੇਟਰ)
  • ਮੋਨਿਕਾ (ਹਾਕੀ)
  • ਵੰਦਨਾ ਕਟਾਰੀਆ (ਹਾਕੀ)
  • ਸੰਦੀਪ ਨਰਵਾਲ (ਕਬੱਡੀ)
  • ਅਭਿਸ਼ੇਕ ਵਰਮਾ (ਸ਼ੂਟਰ)
  • ਅੰਕਿਤਾ ਰੈਨਾ (ਟੈਨਿਸ)
  • ਦੀਪਕ ਪੂਨੀਆ (ਕੁਸ਼ਤੀ)
  • ਦਿਲਪ੍ਰੀਤ ਸਿੰਘ (ਹਾਕੀ)
  • ਹਰਮਨਪ੍ਰੀਤ ਸਿੰਘ (ਹਾਕੀ)
  • ਸੁਰਿੰਦਰ ਕੁਮਾਰ,(ਹਾਕੀ)
  • ਰੁਪਿੰਦਰਪਾਲ ਸਿੰਘ, (ਹਾਕੀ)
  • ਅਮਿਤ ਰੋਹੀਦਾਸ, (ਹਾਕੀ)
  • ਸੁਮਿਤ (ਹਾਕੀ)
  • ਬੀਰੇਂਦਰ ਲਾਕੜਾ, (ਹਾਕੀ)
  • ਨੀਲਕੰਤ ਸ਼ਰਮਾ, (ਹਾਕੀ)
  • ਹਾਰਦਿਕ ਸਿੰਘ, (ਹਾਕੀ)
  • ਮਨਦੀਪ ਸਿੰਘ, (ਹਾਕੀ)
  • ਵਿਵੇਕ ਸਾਗਰ, (ਹਾਕੀ)
  • ਸਮਸੇਰ ਸਿੰਘ (ਹਾਕੀ)
  • ਲਲਿਤ ਕੁਮਾਰ, (ਹਾਕੀ)
  • ਵਰੁਣ ਕੁਮਾਰ, (ਹਾਕੀ)
  • ਸਿਮਰਜੀਤ ਸਿੰਘ (ਹਾਕੀ)
  • ਯੋਗੇਸ਼, (ਪੈਰਾ ਅਥਲੈਟਿਕਸ)
  • ਨਿਸ਼ਾਦ ਕੁਮਾਰ, (ਪੈਰਾ ਅਥਲੈਟਿਕਸ)
  • ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ)
  • ਸੁਹਾਸ ਯਥੀਰਾਜ (ਬੈਡਮਿੰਟਨ)
  • ਸਿੰਘਰਾਜ ਅਧਾਨਾ (ਸ਼ੂਟਰ)
  • ਭਾਵਨਾ ਪਟੇਲ (ਟੇਬਲ ਟੈਨਿਸ)
  • ਹਰਵਿੰਦਰ ਸਿੰਘ, (ਪੈਰਾ ਅਥਲੈਟਿਕਸ)
  • ਸ਼ਰਤ ਕੁਮਾਰ (ਪੈਰਾ ਅਥਲੈਟਿਕਸ)।

ਦਰੋਣਾਚਾਰੀਆ ਅਵਾਰਡ (ਲਾਈਫਟਾਈਮ ਸ਼੍ਰੇਣੀ):

  • ਟੀਪੀ ਓਸੇਫ (ਐਥਲੈਟਿਕਸ)
  • ਸਰਕਾਰ ਤਲਵਾੜ (ਕ੍ਰਿਕਟ)
  • ਸਰਪਾਲ ਸਿੰਘ (ਹਾਕੀ)
  • ਅਸ਼ਨ ਕੁਮਾਰ (ਕਬੱਡੀ)
  • ਤਪਨ ਕੁਮਾਰ ਪੈਗੜੀ (ਤੈਰਾਕੀ)।

ਦਰੋਣਾਚਾਰੀਆ ਪੁਰਸਕਾਰ (ਰੈਗੂਲਰ ਸ਼੍ਰੇਣੀ)

  • ਰਾਧਾਕ੍ਰਿਸ਼ਨ ਨਾਇਰ ਪੀ (ਐਥਲੈਟਿਕਸ)
  • ਸੰਧਿਆ ਗੁਰੰਗ (ਬਾਕਸਿੰਗ)
  • ਪ੍ਰੀਤਮ ਸਿਵਾਚ (ਹਾਕੀ)
  • ਜੈ ਪ੍ਰਕਾਸ਼ ਨੌਟਿਆਲ (ਪੈਰਾ ਸ਼ੂਟਿੰਗ)
  • ਸੁਬਰਾਮਣੀਅਮ ਰਮਨ (ਟੇਬਲ ਟੈਨਿਸ)।

Share this Article
Leave a comment