ਭਾਰਤ ਯਾਤਰਾ ਲਈ ਟਰੰਪ ਦੀ ਟੀਮ ਵਿੱਚ ਭਾਰਤੀ ਮੂਲ ਦੇ ਦਿੱਗਜਾਂ ਨੂੰ ਕੀਤਾ ਜਾ ਸਕਦਾ ਸ਼ਾਮਲ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 24 ਫਰਵਰੀ ਤੋਂ ਦੋ ਦਿਨਾਂ ਲਈ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਲਗਭਗ ਤਿੰਨ ਘੰਟੇ ਦੇ ਪ੍ਰੋਗਰਾਮ ਲਈ ਅਹਿਮਦਾਬਾਦ ਵੀ ਜਾਣਗੇ। ਟਰੰਪ ਨੇ ਫਿਰ ਤੋਂ ਅਮਰੀਕਾ ਜਿੱਤਣ ਲਈ ਭਾਰਤੀ ਫੌਜ ਤਿਆਰ ਕੀਤੀ ਹੈ। ਭਾਰਤ ਯਾਤਰਾ ਲਈ ਟਰੰਪ ਦੀ ਟੀਮ ਵਿੱਚ ਭਾਰਤੀ ਮੂਲ ਦੇ ਦਿੱਗਜਾਂ ਨੂੰ ਸ਼ਾਮਲ ਕੀਤਾ ਗਿਆ ਹੈ ।

ਭਾਰਤੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਟਰੰਪ ਦੀ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਨੂੰ ਰੁਝਾਉਣ ਦੀ ਕੋਸ਼ਿਸ਼ ਹੈ। ਜੇਕਰ ਟਰੰਪ ਦੀ ਇਹ ਰਣਨੀਤੀ ਕਾਮਯਾਬ ਹੁੰਦੀ ਹੈ ਤਾਂ ਅਮਰੀਕਾ ਦੇ 20 ਫੀਸਦੀ ਭਾਰਤੀ ਵੋਟਰਾਂ ਦੀ ਵੋਟ ਟਰੰਪ ਨੂੰ ਜਾ ਸਕਦੀ ਹੈ। ਜਿਸ ਦੇ ਨਾਲ ਟਰੰਪ ਨੂੰ ਬਹੁਤ ਫਾਇਦਾ ਹੋਵੇਗਾ।

ਟਰੰਪ ਦੀ ਟੀਮ ਵਿੱਚ ਇਹ ਭਾਰਤੀ ਸ਼ਾਮਲ

ਟਰੰਪ ਦੇ ਭਾਰਤੀ ਦੌਰੇ ਦੀ ਟੀਮ ਵਿੱਚ ਪਰਮਾਣੂ ਊਰਜਾ ਵਿਭਾਗ ਦੀ ਉਪਮੰਤਰੀ ਰਿਟਾ ਬਰਨਵਾਲ, ਏਸ਼ੀਆਈ ਅਮਰੀਕੀ ਪੈਸਿਫਿਕ ਆਈਲੈਂਡਰਸ ਸਲਾਹਕਾਰ ਕਮਿਸ਼ਨ ਦੇ ਮੈਂਬਰ ਪ੍ਰੇਮ ਪਰਮੇਸ਼ਵਰਨ, ਟਰੈਜ਼ਰੀ ਆਫ ਫਾਇਨੈਂਸ਼ੀਅਲ ਇੰਸਟਿਟਿਊਸ਼ਨਸ ਦੇ ਉਪਮੰਤਰੀ ਬਿਮਲ ਪਟੇਲ, ਬਿਊਰੋ ਆਫ ਇਕੋਨਾਮਿਕ ਐਂਡ ਬਿਜ਼ਨਸ ਅਫੇਅਰਸ ਦੇ ਉਪਮੰਤਰੀ ਮਨੀਸ਼ਾ ਸਿੰਘ, ਫੈਡਰਲ ਕੰਮਿਊਨਿਕੇਸ਼ਨਸ ਕਮਿਸ਼ਨ ਦੇ ਚੇਅਰਮੈਨ ਅਜਿਤ ਪਾਈ, ਸੈਂਟਰ ਫਾਰ ਮੇਡੀਕੇਅਰ ਐਂਡ ਮੇਡੀਕਏਡ ਸਰਵਿਸਿਜ਼ ਦੀ ਪ੍ਰਬੰਧਕ ਸੀਮਾ ਵਰਮਾ, ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਕੰਮ ਕਰਣ ਵਾਲੇ ਟਰੰਪ ਦੇ ਅਹਿਮ ਸਲਾਹਕਾਰ ਕਾਸ਼ ਪਟੇਲ, ਮੈਂਟਲ ਹੈਲਥ ਸਰਵਿਸਜ ਨੈਸ਼ਨਲ ਐਡਵਾਇਜ਼ਰੀ ਕਾਉਂਸਿਲ ਦੇ ਨਾਲ ਜੁੜੇ ਸੰਪਤ ਸ਼ਿਵਾਂਗੀ ਸ਼ਾਮਲ ਹੋ ਸਕਦੇ ਹਨ।

- Advertisement -

2016 ਵਿੱਚ ਅਮਰੀਕੀ ਚੋਣਾ ਤੋਂ ਬਾਅਦ ਹੋਏ ਇੱਕ ਸਰਵੇ ਵਿੱਚ ਕਿਹਾ ਗਿਆ ਸੀ ਕਿ ਸਿਰਫ 16 ਫੀਸਦੀ ਭਾਰਤੀਆਂ ਨੇ ਟਰੰਪ ਨੂੰ ਵੋਟ ਦਿੱਤੀ ਸੀ। ਨੈਸ਼ਨਲ ਏਸ਼ੀਅਨ ਅਮਰੀਕੀ ਸਰਵੇ ਵਿੱਚ ਪਾਇਆ ਗਿਆ ਸੀ ਕਿ 77 ਫੀਸਦੀ ਭਾਰਤੀ ਅਮਰੀਕੀਆਂ ਨੇ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਵੋਟ ਦਿੱਤੀ ਸੀ ਅਤੇ ਸਿਰਫ 16 ਫ਼ੀਸਦੀ ਨੇ ਹੀ ਟਰੰਪ ਨੂੰ ਵੋਟ ਦਿੱਤੀ ਸੀ।

Share this Article
Leave a comment