ਦੇਸ਼ ‘ਚ ਬੀਤੇ 24 ਘੰਟੇ ਦੋਰਾਨ ਆਏ ਸਭ ਤੋਂ ਜ਼ਿਆਦਾ ਲਗਭਗ 8,000 ਨਵੇਂ ਮਾਮਲੇ, 265 ਮੌਤਾਂ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਨੀਵਾਰ ਸਵੇਰੇ ਤੱਕ ਦੇਸ਼ ਵਿੱਚ ਹੁਣ ਤੱਕ ਕੁੱਲ 1,73,763 ਮਰੀਜ਼ ਸਾਹਮਣੇ ਆਏ ਹਨ ਜਦਕਿ 4971 ਲੋਕਾਂ ਦੀ ਮੌਤ ਹੋ ਚੁੱਕੀ ਹੈ। 24 ਘੰਟੇ ਵਿੱਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਅਤੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਪਿਛਲੇ 24 ਘੰਟੇ ਵਿੱਚ 7,964 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 265 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ ਮਰੀਜ਼ 11, 264 ਰਿਕਵਰ ਹੋਏ ਹਨ ਹੁਣ ਤੱਕ 82,370 ਮਰੀਜ਼ ਇਸ ਬਿਮਾਰੀ ਨੂੰ ਮਾਤ ਦੇਣ ਵਿੱਚ ਸਫਲ ਵੀ ਹੋਏ ਹਨ। ਉਥੇ ਹੀ ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਉਹ ਵਧ ਕੇ 47.40 ਫੀਸਦੀ ਹੋ ਗਈ ਹੈ।

ਸਭ ਤੋਂ ਜਿਆਦਾ ਪਰੇਸ਼ਾਨ ਕਰਨ ਵਾਲੇ ਹਾਲਾਤ ਮਹਾਰਾਸ਼ਟਰ ਦੇ ਹਨ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ 2682 ਨਵੇਂ ਮਾਮਲੇ ਸਾਹਮਣੇ ਆਏ। ਇਸਦੇ ਨਾਲ ਹੀ ਇੱਥੇ ਸੰਕਰਮਿਤਾਂ ਦਾ ਅੰਕੜਾ 62 ਹਜ਼ਾਰ ਦੇ ਪਾਰ ਹੋ ਗਿਆ ਹੁਣ ਸੂਬੇ ਵਿੱਚ ਕੁੱਲ 62, 228 ਸੰਕਰਮਿਤ ਹੋ ਗਏ ਹਨ। ਸੂਬੇ ਵਿੱਚ ਇੱਕ ਦਿਨ ਵਿੱਚ 116 ਲੋਕਾਂ ਦੀ ਮੌਤ ਇਸ ਵਾਇਰਸ ਦੇ ਸੰਕਰਮਣ ਨਾਲ ਹੋਈ ਹੈ।

ਹੁਣ ਤੱਕ ਮਹਾਰਾਸ਼ਟਰ ਵਿੱਚ ਕੁੱਲ 2098 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋ ਚੁੱਕੀ ਹੈ। ਮੁਂਬਈ ਵਿੱਚ ਕੋਰੋਨਾ ਦੇ 1447 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 38 ਲੋਕਾਂ ਦੀ ਮੌਤ ਹੋਈ ਹੈ। ਮੁੰਬਈ ਵਿੱਚ ਕੁੱਲ ਕੋਰੋਨਾ ਸੰਕਰਮਿਤ 36932 ਹੋ ਗਏ ਹਨ ਅਤੇ 1,173 ਲੋਕਾਂ ਦੀ ਜਾਨ ਹੁਣ ਤੱਕ ਇਸ ਵਾਇਰਸ ਦੀ ਵਜ੍ਹਾ ਨਾਲ ਗਈ ਹੈ।

Share this Article
Leave a comment