ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਜਲਦ ਹੀ ਪਿਤਾ ਬਣਨ ਵਾਲੇ ਹਨ। ਜਗਮੀਤ ਸਿੰਘ ਤੇ ਉਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਨਾਂ ਪਲਾਂ ਲਈ ਬਹੁਤ ਉਤਸੁਕ ਹਨ।
ਜਗਮੀਤ ਸਿੰਘ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਹੋਰਨਾਂ ਪੋਸਟਾਂ ਦੀਆਂ ਤਰਾਂ ਇੱਕ ਹੋਰ ਪੋਸਟ ਅੰਗਰੇਜ਼ੀ ਅਤੇ ਫਰੇਂਚ ਵਿੱਚ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਉਨਾਂ ਦੇ ਘਰ ਕਿਲਕਾਰੀਆਂ ਗੂੰਜੇਗੀ। ਉਨਾਂ ਨੇ ਪੋਸਟ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ।
We are having a baby!!!! @gurkirankaur_ and I are so excited for this new adventure!🤰🏽🥰 pic.twitter.com/ULyw8EfQnO
— Jagmeet Singh (@theJagmeetSingh) August 12, 2021
ਦੱਸਣਯੋਗ ਹੈ ਕਿ ਜਗਮੀਤ ਸਿੰਘ ਨੇ ਫਰਵਰੀ 2018 ਵਿਚ ਗੁਰਕਿਰਨ ਕੌਰ ਸਿੱਧੂ ਨਾਲ ਵਿਆਹ ਕਰਵਾਇਆ ਸੀ। ਗੁਰਕਿਰਨ ਕੌਰ ਸਿੰਘ ਇੱਕ ਫ਼ੈਸ਼ਨ ਡਿਜ਼ਾਈਨਰ ਹਨ ਅਤੇ ਉਹ ਪੰਜਾਬੀ ਕਲੋਥਿੰਗ ਲਾਈਨ ਜੰਗੀਰੋ ਦੀ ਸਹਿ ਸੰਸਥਾਪਕ ਹਨ।
we are having a BABY!!!! @theJagmeetSingh and I are so excited for this next chapter of our lives 💓 pic.twitter.com/69t4wBVFyp
— Gurkiran Kaur (@gurkirankaur_) August 12, 2021