ਇਜ਼ਰਾਈਲ ਜੰਗ ‘ਚ ਫਸੀ ਬਾਲੀਵੁੱਡ ਅਭਿਨੇਤਰੀ ਨੁਸਰਤ ਭਰੂਚਾ, ਹੁਣ ਆਇਆ ਇਹ ਵੱਡਾ ਅਪਡੇਟ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਰੀ ਨੁਸਰਤ ਭਰੂਚਾ, ਜੋ ‘ਡ੍ਰੀਮ ਗਰਲ’ ਅਤੇ ‘ਅਕੇਲੀ’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾ ਨਿਭਾਅ ਕੇ ਆਪਣੀ ਪਹਿਚਾਣ ਬਣਾ ਚੁੱਕੀ ਹੈ। ਇਜ਼ਰਾਈਲ ਅਤੇ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਵਿਚਕਾਰ ਵਧਦੇ ਸੰਘਰਸ਼ ਦੇ ਵਿਚਕਾਰ ਉਹ ਖੁਦ  ਇਜ਼ਰਾਈਲ ਵਿੱਚ ਫਸ ਗਈ ਹੈ। ਦਸ ਦਈਏ ਕਿ ਉਹ ਇੱਕ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਇਜ਼ਰਾਈਲ ਵਿੱਚ ਸੀ। ਉਨ੍ਹਾਂ ਦੀ ਟੀਮ ਵਲੋਂ ਮਿਲੀ ਜਾਣਕਾਰੀ ਅਨੁਸਾਰ  ਨੁਸਰਤ ਸ਼ੁਰੂ ਵਿੱਚ ਸੁਰੱਖਿਅਤ ਥਾਂ ‘ਤੇ ਸੀ, ਪਰ ਉਦੋਂ ਤੋਂ ਉਹ ਉਨ੍ਹਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸਨ।

ਪਰੇਸ਼ਾਨ ਕਰਨ ਵਾਲੀਆਂ ਖਬਰਾਂ ਵਿਚਾਲੇ ਹਾਲ ਹੀ ‘ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਅਨੁਸਾਰ  ਨੁਸਰਤ ਭਰੂਚਾ ਏਅਰਪੋਰਟ ਖੇਤਰ ‘ਚ ਪਹੁੰਚ ਗਈ ਹੈ। ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲ ਹੀ ‘ਚ ਨੁਸਰਤ ਦੀ ਟੀਮ ਨੇ ਵੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿੱਥੇ ਅਦਾਕਾਰਾ ਦੀ ਟੀਮ ਦਾ ਕਹਿਣਾ ਹੈ ਕਿ ਦੂਤਾਵਾਸ ਦੀ ਮਦਦ ਨਾਲ ਨੁਸਰਤ ਨਾਲ ਸੰਪਰਕ ਕੀਤਾ ਗਿਆ ਹੈ। ਉਹ ਘਰ ਪਰਤ ਰਹੀ ਹੈ।

ਨੁਸਰਤ ਦੀ ਟੀਮ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਦੂਤਘਰ ਦੀ ਮਦਦ ਨਾਲ ਨੁਸਰਤ ਨਾਲ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਿਸ ਲਿਆਂਦਾ ਜਾ ਰਿਹਾ ਹੈ। ਸਿੱਧੀ ਫਲਾਈਟ ਨਾ ਮਿਲਣ ਕਾਰਨ ਉਹ ਕੁਨੈਕਟ ਫਲਾਈਟ ਰਾਹੀਂ ਘਰ ਪਰਤ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment