ਜਸਟਿਨ ਟਰੂਡੋ ਅਤੇ ਏਰਿਨ ਓ ਟੂਲ ਦੋਵੇਂ ‘ਕੈਨੇਡਾ ਲਈ ਭੈੜੇ’ : ਜਗਮੀਤ ਸਿੰਘ

TeamGlobalPunjab
2 Min Read

ਓਸ਼ਾਵਾ : ਫੈਡਰਲ ਚੋਣਾਂ ‘ਚ ਤਿੰਨ ਦਿਨ ਬਾਕੀ ਹਨ, ਇਸ ਵਿਚਾਲੇ ਸਿਆਸੀ ਪਾਰਟੀਆਂ ਦੇ ਆਗੂ ਵਿਰੋਧੀਆਂ ਤੇ ਜੰਮ ਕੇ ਸ਼ਬਦੀ ਬਾਣ ਛੱਡ ਰਹੇ ਹਨ।  ਐਨਡੀਪੀ ਲੀਡਰ ਜਗਮੀਤ ਸਿੰਘ ਨੇ ਅੱਜ ਆਪਣੇ ਲਿਬਰਲ ਵਿਰੋਧੀ ‘ਤੇ ਸਭ ਤੋਂ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਸਟਿਨ ਟਰੂਡੋ ਇੱਕ ਅਸਫਲ ਨੇਤਾ ਹਨ ਜੋ ‘ਕੈਨੇਡਾ ਲਈ ਭੈੜੇ’ ਹਨ।

ਉਧਰ ਟਰੂਡੋ ਵੀ ਆਪਣੇ ਵਿਰੋਧੀ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਦੇ ਹੋਏ ਲੋਕਾਂ ਨੂੰ ਉਨ੍ਹਾਂ ਦੀਆਂ ਕਮੀਆਂ ਗਿਣਵਾਉਂਦੇ ਆ ਰਹੇ ਹਨ। ਆਪਣੀਆਂ ਚੋਣ ਸਭਾਵਾਂ ਵਿੱਚ ਟਰੂਡੋ ਨੇ ਐਨਡੀਪੀ ਨੂੰ ਇੱਕ ਅਸਪਸ਼ਟ ਵਿਕਲਪ ਵਜੋਂ ਖਾਰਜ ਕਰਦਿਆਂ ਕਿਹਾ ਕਿ ਐਨਡੀਪੀ ਨੇ ਕੁਝ ਵੇਰਵੇ ਪੇਸ਼ ਕਰਦਿਆਂ ਅਗਲੇ ਪੰਜ ਸਾਲਾਂ ਵਿੱਚ 200 ਬਿਲੀਅਨ ਡਾਲਰ ਹੋਰ ਖਰਚ ਕਰਨ ਦੀ ਅਸਪਸ਼ਟ ਯੋਜਨਾ ਪੇਸ਼ ਕੀਤੀ ਹੈ।

ਜਗਮੀਤ ਸਿੰਘ ਲਿਬਰਲ ਪਾਰਟੀ ਆਗੂ ਜਸਟਿਨ ਟਰੂਡੋ ਨੂੰ ਲਗਾਤਾਰ ਨਿਸ਼ਾਨੇ ਤੇ ਲੈ ਰਹੇ ਹਨ । ਸਿੰਘ ਨੇ ਕਿਹਾ ‘ਸਾਨੂੰ ਲਗਦਾ ਹੈ ਕਿ ਟਰੂਡੋ ਕੈਨੇਡਾ ਲਈ ਮਾੜੇ ਹਨ ਕਿਉਂਕਿ ਉਹ ਸੰਕਟ ਸਮੇਂ ਵਿੱਚ ਅਸਫਲ ਰਹੇ ਹਨ ਅਤੇ ਉਨ੍ਹਾਂ ਚੀਜ਼ਾਂ ਨੂੰ ਬਿਹਤਰ ਕਰਨ ਦੀ ਥਾਂ ਹੋਰ ਬਦਤਰ ਬਣਾ ਦਿੱਤਾ ਹੈ।’

 

- Advertisement -

ਸਿੰਘ ਨੇ ਵਧੇਰੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਅਤੇ ਇੱਕ ਟੈਕਸ ਪ੍ਰਣਾਲੀ ਵੱਲ ਵੀ ਇਸ਼ਾਰਾ ਕੀਤਾ ਅਤੇ ਕਿਹਾ ਕਿ ਟਰੂਡੋ ਵੱਡੇ ਅਮੀਰਾਂ  ਵੱਲ ਝੁਕੇ ਹੋਏ ਹਨ। ਸਿੰਘ ਨੇ ਟਰੂਡੋ ਬਾਰੇ ਕਿਹਾ, “ਉਹ ਕੈਨੇਡਾ ਲਈ ਮਾੜਾ ਹੈ। ਉਹ ਬਹੁਤ ਵੱਡੀ ਅਸਫਲਤਾ ਸੀ।”

ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਲੀਡਰ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਲੀਡਰ ਏਰਿਨ ਓਟੂਲ ਦੋਵੇਂ ‘ਕੈਨੇਡਾ ਲਈ ਭੈੜੇ’ ਹਨ।

44 ਵੀਂ ਆਮ ਚੋਣਾਂ ਵਿੱਚ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਹਨ, ਸਿੰਘ ਅਤੇ ਟਰੂਡੋ ਉਨ੍ਹਾਂ ਪ੍ਰਗਤੀਸ਼ੀਲ ਵੋਟਰਾਂ ਵਿੱਚ ਸਮਰਥਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸੋਮਵਾਰ ਦੀਆਂ ਵੋਟਾਂ ਤੋਂ ਬਾਅਦ ਇਹ ਫੈਸਲਾ ਕਰ ਸਕਦੇ ਹਨ ਕਿ ਕਿਹੜੀ ਪਾਰਟੀ ਦੇਸ਼ ਉੱਤੇ ਰਾਜ ਕਰੇਗੀ।

Share this Article
Leave a comment