ਵਾਸ਼ਿੰਗਟਨ- ਭਾਰਤੀਆਂ ਲਈ ਅਮਰੀਕਾ ਪਸੰਦੀਦਾ ਦੇਸ਼ ਰਿਹਾ ਹੈ ਤੇ ਇੱਥੇ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ H-1B ਵੀਜ਼ਾ ਹਾਸਲ ਕਰਨਾ। ਇਸ ਵੀਜੇ ਰਾਹੀਂ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਕੰਮ ਲਈ ਭਰਤੀ ਕਰਦੀਆਂ ਹਨ।
ਦਰਅਸਲ OPT ਦੁਆਰਾ ਕਿਸੇ ਨੂੰ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਮਿਲਦੀ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਅਮਰੀਕੀ ਕੰਪਨੀ ਵਿੱਚ ਕੰਮ ਕਰ ਰਿਹਾ ਹੈ, ਤਾਂ ਉਸ ਕੋਲ ਉਸ ਕੰਪਨੀ ਰਾਹੀਂ H-1B ਵੀਜਾ ਪ੍ਰਾਪਤ ਕਰਨ ਦਾ ਵੀ ਮੌਕਾ ਹੁੰਦਾ ਹੈ। ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ਵਿੱਚ ਉਨ੍ਹਾਂ ਅਮਰੀਕੀ ਸੂਬਿਆ ਬਾਰੇ ਪਤਾ ਲੱਗਿਆ ਹੈ ਜਿੱਥੇ ਐਚ-1ਬੀ ਵੀਜ਼ਾ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ।
ਹਾਊ ਇੰਟਰਨੈਸ਼ਨਲ ਸਟੂਡੈਂਟਸ ਆਫ ਫਾਈਡਿੰਗ ਯੂ.ਐਸ ਜੌਬਜ਼ ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਵਾਸ਼ਿੰਗਟਨ, ਉੱਤਰੀ ਕੈਰੋਲੀਨਾ, ਟੈਕਸਾਸ ਅਤੇ ਮਿਸ਼ੀਗਨ ਵਿੱਚ ਸਥਿਤ ਕੰਪਨੀਆਂ ਨੇ ਸਭ ਤੋਂ ਵੱਧ ਐਚ-1ਬੀ ਵੀਜ਼ਾ ਅਰਜ਼ੀਆਂ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪਾਂਸਰ ਕੀਤਾ ਹੈ। 2023 ਵਿੱਚ ਅਮਰੀਕਾ ਵਿੱਚ H-1B ਵੀਜ਼ਾ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਿੱਚ ਤਿੰਨ ਰਾਜਾਂ ਦੀਆਂ ਕੰਪਨੀਆਂ ਸਭ ਤੋਂ ਅੱਗੇ ਹਨ। ਇਨ੍ਹਾਂ ਵਿੱਚ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਸ਼ਾਮਲ ਹਨ। ਦੇਸ਼ ਭਰ ਵਿੱਚ ਐੱਚ-1ਬੀ ਵੀਜ਼ਾ ਲਈ ਸਪਾਂਸਰ ਕੀਤੇ ਗਏ ਵਿਦੇਸ਼ੀਆਂ ਦੀ ਗਿਣਤੀ ਦਾ 39 ਫੀਸਦੀ ਹਿੱਸਾ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਦੀਆਂ ਕੰਪਨੀਆਂ ਦਾ ਹੈ। ਜੇਕਰ ਮੈਸੇਚਿਉਸੇਟਸ, ਵਰਜੀਨੀਆ ਅਤੇ ਮਿਸ਼ੀਗਨ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ 2023 ਵਿੱਚ ਸਪਾਂਸਰ ਹੋਣ ਵਾਲੀਆਂ ਨੌਕਰੀਆਂ ਵਿੱਚ ਇਹ ਛੇ ਰਾਜ 50 ਫੀਸਦੀ ਹਨ। ਇਸ ਤਰ੍ਹਾਂ, ਇਹ ਕੁਝ ਅਜਿਹੇ ਰਾਜ ਹਨ, ਜਿੱਥੇ ਜੇਕਰ ਕੋਈ ਭਾਰਤੀ ਪੜ੍ਹ ਰਿਹਾ ਹੈ, ਤਾਂ ਉਸ ਲਈ ਨੌਕਰੀ ਮਿਲਣ ਤੋਂ ਬਾਅਦ H-1B ਵੀਜ਼ਾ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਜਾਵੇਗਾ।
ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਿਊ ਮੈਕਸੀਕੋ, ਨੇਵਾਡਾ, ਕੋਲੋਰਾਡੋ, ਟੈਨੇਸੀ ਅਤੇ ਮੋਂਟਾਨਾ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਕੋਲ ਐਚ-1ਬੀ ਵੀਜ਼ਾ ਦਾ ਅਨੁਪਾਤ ਸਭ ਤੋਂ ਵੱਧ ਹੈ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।