ਪਤਨੀ ਦਾ ਕੈਂਸਰ ਠੀਕ ਕਰਨ ਦੇ ਦਾਅਵੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ 850 ਕਰੋੜ ਰੁਪਏ ਦਾ ਨੋਟਿਸ ਜਾਰੀ, ਦਿੱਤਾ 7 ਦਿਨ ਦਾ ਸਮਾਂ

Global Team
2 Min Read

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ 850 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਸੁਸਾਇਟੀ ਨੇ ਨੋਟਿਸ ਭੇਜ ਕੇ ਸੱਤ ਦਿਨਾਂ ’ਚ ਇਲਾਜ ਦੇ ਦਸਤਾਵੇਜ਼ ਪੇਸ਼ ਕਰਨ ਜਾਂ ਮਾਫੀ ਮੰਗਣ ਦੀ ਮੰਗ ਕੀਤੀ ਹੈ। ਜੇ ਅਜਿਹਾ ਨਹੀਂ ਕੀਤਾ ਗਿਆ ਤਾਂ ਨੁਕਸਾਨ ਦਾ ਦਾਅਵਾ ਕੀਤਾ ਜਾਵੇਗਾ।

ਸੁਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਕੀ ਦਾ ਕਹਿਣਾ ਹੈ ਕਿ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਆਯੁਰਵੇਦ ਨਾਲ ਇਲਾਜ ਕਰ ਕੇ ਕੈਂਸਰ ਦੀ ਚੌਥੀ ਸਟੇਜ ਦੀ ਬਿਮਾਰੀ ਨੂੰ 40 ਦਿਨਾਂ ’ਚ ਮਾਤ ਦੇਣ ਦਾ ਦਾਅਵਾ ਕੀਤਾ। ਦਾਅਵਾ ਕੀਤਾ ਗਿਆ ਕਿ ਬਿਨਾਂ ਐਲੋਪੈਥੀ ਦਵਾਈਆਂ ਦੇ ਹੀ ਸਿਰਫ਼ ਆਪਣੀ ਡਾਈਟ ਤੇ ਲਾਈਫਸਟਾਈਲ ’ਚ ਤਬਦੀਲੀ ਕਰ ਕੇ ਪਤਨੀ ਨੇ ਕੈਂਸਰ ਨੂੰ ਹਰਾਇਆ ਹੈ। ਸੁਸਾਇਟੀ ਦਾ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਇਸ ਨੂੰ ਸੁਣ ਕੇ ਦੇਸ਼-ਵਿਦੇਸ਼ ਦੇ ਕੈਂਸਰ ਦੇ ਮਰੀਜ਼ਾਂ ’ਚ ਭਰਮ ਤੇ ਐਲੋਪੈਥੀ ਮੈਡੀਸਨ ਤੋਂ ਉਨ੍ਹਾਂ ਦਾ ਵਿਸ਼ਵਾਸ ਉੱਠ ਰਿਹਾ ਹੈ। ਸੋਲੰਕੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਮੌਜੂਦ ਹਨ, ਪਰ ਮਰੀਜ਼ ਦੀ ਗੁਪਤਤਾ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਸਾਹਮਣੇ ਨਹੀਂ ਲਿਆ ਰਹੇ ਹਨ। ਸੁਸਾਇਟੀ ਨੇ ਕਿਹਾ ਕਿ ਸਿੱਧੂ ਦੀ ਪਤਨੀ ਦੱਸਣ ਕਿ ਐਲੋਪੈਥੀ ਮੈਡੀਸਨ ਦਾ ਜੋ ਇਲਾਜ ਉਨ੍ਹਾਂ ਨੇ ਕਰਵਾਇਆ ਹੈ, ਉਸ ਨਾਲ ਕੀ ਕੋਈ ਲਾਭ ਨਹੀਂ ਹੋਇਆ ਹੈ? ਕੈਂਸਰ ਫ੍ਰੀ ਹੋਣ ’ਚ ਸਿਰਫ ਡਾਈਟ, ਨਿੰਬੂ ਪਾਣੀ, ਨਿੰਮ ਦੇ ਪੱਤੇ ਆਦਿ ਖਾਣ ਨਾਲ ਹੀ ਲਾਭ ਹੈ?

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment