ਚੰਡੀਗੜ੍ਹ/ਜੰਮੂ-ਕਸ਼ਮੀਰ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੇ ਸ਼ੁੱਭ ਮੌਕੇ ‘ਤੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਨਤਮਸਤਕ ਹੋਏ। ਇਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਤਸਵੀਰਾਂ ਸਾਂਝੀਆਂ ਕਰਕੇ ਜਾਣਕਾਰੀ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਆਪਣੇ ਪਰਿਵਾਰ ਸਮੇਤ ਅਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੀ ਦਰਸ਼ਨਾਂ ਲਈ ਗਏ ਸਨ।
Darshan of the primordial mother during Navratras is synergising … Washes away all the dirt from the soul !! Blessed to be at the lotus feet of Mata Vaishno Devi#JaiMataDevi pic.twitter.com/MP5VcDzy9F
— Navjot Singh Sidhu (@sherryontopp) October 10, 2021
ਸਿੱਧੂ ਨੇ ਟਵਿੱਟਰ ਅਤੇ ਫੇਸਬੁੱਕ ’ਤੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਕਿ “ਨਰਾਤਿਆਂ ਵਿਚ ਆਦਿ-ਅਨਾਦਿ ਮਾਤਾ ਦੇ ਦਰਸ਼ਨ ਜੀਵਨ ਨੂੰ ਊਰਜਾਮਈ ਬਣਾ ਦਿੰਦੇ ਨੇ… ਰੂਹ ਤੋਂ ਗਰਦ ਝਾਤ ਇਨਸਾਨੀ ਜੀਵਨ ਰੌਸ਼ਨ ਕਰ ਦਿੰਦੇ ਹਨ…ਮਾਤਾ ਵੈਸ਼ਨੋ ਦੇਵੀ ਦੇ ਚਰਨਾਂ ’ਚ ਸੀਸ ਝੁਕਾ ਕੇ ਆਸ਼ੀਰਵਾਦ ਲੈਣ ਦਾ ਸੁਭਾਗ।।”
ਨਰਾਤਿਆਂ ਮੌਕੇ ਨਵਜੋਤ ਸਿੰਘ ਸਿੱਧੂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਸੀਸ ਝੁਕਾ ਕੇ ਜਿੱਥੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ, ਉਥੇ ਹੀ ਉਨ੍ਹਾਂ ਨੇ ਸਾਰਿਆਂ ਦੇ ਭਲੇ ਦੀ ਕਾਮਨਾ ਵੀ ਕੀਤੀ।