Home / News / ਸੁਖਜਿੰਦਰ ਰੰਧਾਵਾ ਨੇ ਹੁਣ ਨਵਜੋਤ ਸਿੱਧੂ ‘ਤੇ ਕੱਢੀ ਭੜਾਸ

ਸੁਖਜਿੰਦਰ ਰੰਧਾਵਾ ਨੇ ਹੁਣ ਨਵਜੋਤ ਸਿੱਧੂ ‘ਤੇ ਕੱਢੀ ਭੜਾਸ

ਖੰਨਾ: ਮੋਗਾ ‘ਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਤਲਖ ਤੇਵਰ ਦਿਖਾਉਣ ਵਾਲੇ ਨਵਜੋਤ ਸਿੱਧੂ ਅੱਜ ਕੱਲ ਵਿਵਾਦਾਂ ਵਿੱਚ ਹਨ। ਹੁਣ ਸੁਖਜਿੰਦਰ ਰੰਧਾਵਾ ਨੇ ਵੀ ਨਵਜੋਤ ਸਿੱਧੂ ‘ਤੇ ਖੂਬ ਭੜਾਸ ਕੱਢੀ ਹੈ। ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸੀ ਨਹੀਂ ਹਨ ਉਹ ਮਾਈਗ੍ਰੇਟ ਕਰਕੇ ਲਿਆਂਦੇ ਹੋਏ ਲੀਡਰ ਹਨ। ਇਸ ਲਈ ਨਵਜੋਤ ਸਿੱਧੂ ਕਾਂਗਰਸ ਦੇ ਨੁਕਸਾਨ ਵਾਲੀ ਗੱਲ ਕਹਿਣ ਤੋਂ ਨਹੀਂ ਹਟਦੇ।

ਸੁਖਜਿੰਦਰ ਰੰਧਾਵਾ ਖੰਨਾ ‘ਚ ਇੱਕ ਵੇਰਕਾ ਪਲਾਂਟ ‘ਚ ਪਸ਼ੂਆਂ ਲਈ ਬਣਾਏ ਨਵੇਂ ਉਤਪਾਦਾਂ ਦਾ ਉਦਘਾਟਨ ਕਰਨ ਪਹੁੰਚੇ ਸਨ। ਜਿਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਖਰੀਆਂ-ਖਰੀਆਂ ਸੁਣਾਈਆਂ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਕਾਂਗਰਸੀ ਹਾਂ ਅਤੇ ਹਰ ਸਮੇਂ ਕਾਂਗਰਸ ਦੇ ਹੱਕ ਵਾਲੀ ਹੀ ਗੱਲ ਕਰਦੇ ਹਾਂ।

ਸੁਖਜਿੰਦਰ ਰੰਧਾਵਾ ਨੇ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਨਵਜੋਤ ਸਿੱਧੂ ਦੇ ਸੰਬੋਧਨ ਨੂੰ ਲੈ ਕੇ ਹੋਏ ਵਿਵਾਦ ‘ਤੇ ਕਿਹਾ ਕਿ ਉਹ ਨੈਸ਼ਨਲ ਕਾਂਗਰਸ ਦਾ ਸਮਾਗਮ ਸੀ। ਜਿਹੜੀ ਪਰਚੀ ਭਾਸ਼ਣ ਖ਼ਤਮ ਕਰਨ ਦੀ ਸਬੰਧੀ ਸਿੱਧੂ ਨੂੰ ਚਿੱਠੀ ਦਿੱਤੀ ਗਈ ਸੀ ਉਹ ਹਰੀਸ਼ ਰਾਵਤ ਵੱਲੋਂ ਦਸਤਖ਼ਤ ਕੀਤੀ ਹੋਈ ਸੀ। ਇਸ ਲਈ ਇਸ ‘ਚ ਮੇਰੀ ਨਹੀਂ ਕਾਂਗਰਸ ਹਾਈਕਮਾਨ ਦੀ ਬੇਇੱਜਤੀ ਹੋਈ ਹੈ।

Check Also

ਸੁਨੀਲ ਜਾਖੜ ਵਲੋਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ …

Leave a Reply

Your email address will not be published. Required fields are marked *