ਪੁਲਿਸ ਨੇ ਹੈਰੋਇਨ ਮਾਮਲੇ ‘ਚ ਗ੍ਰਿਫਤਾਰ ਚੀਤਾ ਨੂੰ NIA ਟੀਮ ਦੇ ਕੀਤਾ ਹਵਾਲੇ

TeamGlobalPunjab
1 Min Read

ਅੰਮ੍ਰਿਤਸਰ: ਪੁਲਿਸ ਨੇ 532 ਕਿੱਲੋ ਹੈਰੋਇਨ ਮਾਮਲੇ ਵਿੱਚ ਗ੍ਰਿਫਤਾਰ ਰਣਜੀਤ ਸਿੰਘ ਚੀਤਾ ਨੂੰ NIA ਟੀਮ ਦੇ ਹਵਾਲੇ ਕਰ ਦਿੱਤਾ ਹੈ। ਹੁਣ NIA ਵੱਲੋਂ ਤਸਕਰੀ ਅਤੇ ਦੂੱਜੇ ਮਾਮਲਿਆਂ ਵਿੱਚ ਜਾਂਚ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਤਸਕਰ ਰਣਜੀਤ ਸਿੰਘ ਚੀਤਾ ਨੂੰ 5 ਦਿਨਾਂ ਲਈ ਰਿਮਾਂਡ ‘ਤੇ ਲਿਆ ਸੀ। ਰਣਜੀਤ ਸਿੰਘ ਚੀਤਾ ਤੋਂ ਇਲਾਵਾ ਉਸਦੇ 3 ਸਾਥੀਆਂ ਗਗਨਦੀਪ, ਮਨਿੰਦਰ ਅਤੇ ਵਿਕਰਮ ਨੂੰ ਵੀ ਰਿਮਾਂਡ ‘ਤੇ ਲੈ ਕੇ ਪੁਛਗਿਛ ਕੀਤੀ ਗਈ ਸੀ।

ਦੱਸ ਦਈਏ ਹਰਿਆਣਾ ਪੁਲਿਸ ਅਤੇ NIA ਦੇ ਨਾਲ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ‘ਚ ਇਨ੍ਹਾਂ ਸਮੱਗਲਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਪਿਛਲੇ 7-8 ਮਹੀਨੇ ਤੋਂ ਰਣਜੀਤ ਸਿੰਘ ਚੀਤਾ ਅਤੇ ਉਸ ਦਾ ਭਰਾ ਗਗਨ ਸਿਰਸਾ ਵਿੱਚ ਇੱਕ ਸੀਮੈਂਟ ਦੀ ਦੁਕਾਨ ਚਲਾ ਰਿਹਾ ਸੀ। ਇਨ੍ਹਾਂ ਤੋਂ ਪਹਿਲਾਂ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਅਤੇ ਉਸ ਦੇ 5 ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਹੋਈ ਸੀ ਜਿਨ੍ਹਾਂ ਦੀ ਪੁੱਛ-ਗਿੱਛ ‘ਤੇ ਸਮਗਲਰ ਚੀਤਾ ਅਤੇ ਉਸ ਦੇ ਭਰਾ ਗਗਨ ਦੀ ਗ੍ਰਿਫ਼ਤਾਰੀ ਹੋਈ।

Share this Article
Leave a comment