ਲਾਂਘਾ ਖੁੱਲ੍ਹਣ ਤੋਂ ਪਹਿਲਾਂ ਸ਼ੁਰੂ ਹੋਇਆ ਵੱਡਾ ਵਿਵਾਦ! ਭੜਕ ਉਠੇ ਸਿੱਧੂ ਸਮਰਥਕ

TeamGlobalPunjab
2 Min Read

ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅੰਮ੍ਰਿਤਸਰ ‘ਚ ਬੈਨਰ ਲਗਾਏ ਗਏ, ਪਰ ਇਹਨਾਂ  ਨੂੰ ਥੋੜੇ ਸਮੇਂ ਬਾਅਦ ਹੀ ਕਾਰਪੋਰੇਸ਼ਨ ਵਲੋਂ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਇਹ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੈਂਨਰ ਲਗਾਉਣ ਵਾਲੇ ਸਿੱਧੂ ਦੇ ਸਮਰਥਕ ਮਾਸਟਰ ਰਛਪਾਲ ਸਿੰਘ ਆਪਣੇ ਸਾਥੀਆਂ ਸਣੇ ਸਿੱਧੂ ਦੀ ਕੋਠੀ ‘ਚ ਪਹੁੰਚੇ। ਇੱਥੇ ਹੀ ਬੱਸ ਨਹੀਂ ਇਸ ਦੌਰਾਨ ਇਨ੍ਹਾਂ ਸਮਰੱਥਕਾਂ ਨੇ ਸਿੱਧੂ ਦੇ ਹੱਕ ‘ਚ ਨਾਅਰੇਬਾਜੀ ਵੀ ਕੀਤੀ। ਸਮਰੱਥਕਾਂ ਨੇ ਸਾਫ ਕਿਹਾ ਬੈਂਨਰ ਉਤਾਰਨ ਲਈ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਉੱਤੋਂ ਕਿਸੇ ਦਾ ਫੋਨ ਆਇਆ ਹੋਣਾ ਹੈ ਇਸ ਲਈ ਉਨ੍ਹਾਂ ਵਲੋਂ ਲਗਾਏ ਇਹ ਪੋਸਟਰ ਉਤਾਰੇ ਗਏ ਹਨ।

ਸਮਰਥਕਾਂ ਨੇ ਨਾਅਰੇਬਾਜੀ ਲਾਉਂਦਿਆਂ ਬਾਕੀ ਸਾਰਿਆਂ ਨੂੰ ਥੱਲੇ ਦੱਸਿਆ। ਉਨ੍ਹਾਂ ਬੈਨਰ ਉਤਾਰੇ ਜਾਣ ਬਾਰੇ ਬੋਲਦਿਆਂ ਕਿਹਾ ਕਿ ਉਸੇ ਜਗ੍ਹਾ ‘ਤੇ ਸੁਖਬੀਰ ਅਤੇ ਮਜੀਠੀਆ ਦੀਆਂ ਹੋਰਡਿੰਗਾਂ ਵੀ ਲੱਗੀਆਂ ਹੋਈਆਂ ਹਨ ਅਤੇ ਫਿਰ ਵੀ ਸਿੱਧੂ ਦੇ ਬੈਨਰ ਉਤਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬੈਨਰ ਤਾਂ ਭਾਵੇਂ ਉਤਾਰ ਦਿੱਤੇ ਗਏ ਹਨ ਪਰ ਫਿਰ ਵੀ ਸਿੱਧੂ ਅਤੇ ਇਮਰਾਨ ਖਾਨ ਦੀ ਜਿਹੜੀ ਤਸਵੀਰ ਉਨ੍ਹਾਂ ਦੇ ਮਨਾਂ ਵਿੱਚ ਹੈ ਉਸ ਨੂੰ ਨਹੀਂ ਮਿਟਾਇਆ ਜਾ ਸਕਦਾ।ਇੱਥੇ ਹੀ ਰਛਪਾਲ ਸਿੰਘ ਨੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਈਐਸਆਈ ਦਾ ਏਜੰਟ ਦੱਸਿਆ।

ਸਿੱਧੂ ਦੇ ਸਮਰਥਕਾਂ ਨੇ ਸਪੱਸ਼ਟ ਕੀਤਾ ਕਿ ਜਾਣਬੁੱਝ ਕੇ ਸਿੱਧੂ ਅਤੇ ਇਮਰਾਨ ਦੇ ਬੈਨਰ ਉਤਾਰੇ ਗਏ, ਇਸ ਲਈ ਉਹ ਮੇਅਰ ਤੋਂ ਪੁੱਛਣਗੇ ਕਿ ਕਿਸ ਦੇ ਕਹਿਣ ‘ਤੇ ਇਹ ਪੋਸਟਰ ਉਤਾਰੇ ਗਏ ਹਨ।

- Advertisement -

Share this Article
Leave a comment