ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੁਰਾਣੀ ਵੀਡੀਓ ਪੋਸਟ ਕਰਕੇ ਨਿਸ਼ਾਨੇ ‘ਤੇ ਲਿਆ ਹੈ।
ਸਿੱਧੂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ ਪੰਜਾਬ ਦੌਰੇ ਦੀ ਬਰਗਾੜੀ ਮੁੱਦੇ ਬਾਰੇ ਇੱਕ ਵੀਡੀਓ ਨੂੰ ਟਵੀਟ ਕਰਕੇ ਲਿਖਿਆ ਕਿ ‘ਹੁਣ ਤੁਹਾਨੂੰ ਕੌਣ ਰੋਕ ਰਿਹਾ ਹੈ ਕੇਜਰੀਵਾਲ।’
ਵੀਡੀਓ ‘ਚ ਕੇਜਰੀਵਾਲ ਬਰਗਾੜੀ-ਬੇਅਦਬੀ ਕਾਂਡ ਸਬੰਧੀ ਜ਼ਿਕਰ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇਸ ਵੀਡੀਓ ਵਿੱਚ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਨਾਮ ਲੈ ਕੇ ਕਹਿ ਰਹੇ ਹਨ ਕਿ, ‘ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਤੋਂ ਨਾਰਾਜ਼ ਹੈ ਅਤੇ ਬਰਗਾੜੀ-ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੇ ਨਾਮ ਜਾਨਣਾ ਚਾਹੁੰਦੀ ਹੈ। ਜੇਕਰ ਮੌਜੂਦਾ ਮੁੱਖ ਮੰਤਰੀ ਚੰਨੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰਿਪੋਰਟ ਵੇਖ ਲੈਣ ਤਾਂ ਦੋਸ਼ੀਆਂ ‘ਤੇ 24 ਘੰਟਿਆਂ ਅੰਦਰ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਨਾਲ ਸਮੁੱਚੇ ਪੰਜਾਬ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।’
So who is stopping you now … @ArvindKejriwal pic.twitter.com/8atSdMCe68
— Navjot Singh Sidhu (@sherryontopp) March 25, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.