ਚੰਡੀਗੜ੍ਹ – ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ‘ਤੇ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਸਹੀ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਦਫ਼ਤਰਾਂ ਦੇ ਸਮੇਂ ਨੂੰ ਨਿਯਮਤ ਕਰਨ ਜਾਂ ਬਿਜਲੀ ਕੱਟ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ।
- ਨਵਜੋਤ ਸਿੱਧੂ ਨੇ ਟਵੀਟ ਕਰ ਲਿਖਿਆ ਕਿ, ਬਿਜਲੀ ਦੀ ਲਾਗਤ, ਕਟੌਤੀ, ਬਿਜਲੀ ਖਰੀਦ ਸਮਝੌਤਿਆਂ ਦੀ ਸਚਾਈ ਤੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ 24 ਘੰਟੇ ਬਿਜਲੀ ਕਿਵੇਂ ਦੇਈਏ। ਉਨ੍ਹਾਂ ਲਿਖਿਆ, ‘ਪੰਜਾਬ ‘ਚ ਬਿਜਲੀ ਕਟੌਤੀ ਦੀ ਕੋਈ ਜ਼ਰੂਰਤ ਨਹੀਂ ਹੈ। ਜੇਕਰ ਅਸੀਂ ਸਹੀ ਤਰੀਕੇ ਨਾਲ ਕੰਮ ਕਰਦੇ ਹਾਂ ਤਾਂ ਦਫ਼ਤਰ ਦਾ ਸਮਾਂ ਜਾਂ ਏਸੀ ਦੀ ਵਰਤੋਂ ਘਟਾਉਣ ਦੀ ਜ਼ਰੂਰਤ ਨਹੀਂ ਹੈ।
Truth of Power Costs, Cuts, Power Purchase Agreements & How to give Free & 24 hour Power to the People of Punjab:- 1. There is No need for Power-Cuts in Punjab or for the Chief Minister to regulate office timings or AC use of the Common People … If we Act in the right direction
— Navjot Singh Sidhu (@sherryontopp) July 2, 2021
- ਉਨ੍ਹਾਂ ਲਿਖਿਆ, ‘ਪੰਜਾਬ 4.54 ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ। ਰਾਸ਼ਟਰੀ ਔਸਤ 3.85 ਰੁਪਏ ਪ੍ਰਤੀ ਯੂਨਿਟ ਤੇ ਚੰਡੀਗੜ੍ਹ 3.44 ਰੁਪਏ ਪ੍ਰਤੀ ਯੂਨਿਟ ਰੁਪਏ ਦਾ ਭੁਗਤਾਨ ਕਰ ਰਿਹਾ ਹੈ। ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ‘ਤੇ ਨਿਰਭਰਤਾ ਕਾਰਨ ਪੰਜਾਬ ਨੂੰ ਹੋਰ ਸੂਬਿਆਂ ਦੇ ਮੁਕਾਬਲੇ 5-8 ਰੁਪਏ ਪ੍ਰਤੀ ਯੂਨਿਟ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ।
2. Power Purchase Costs – Punjab is buying Power at average cost of Rs. 4.54 per unit, National Average is Rs. 3.85 per unit & Chandigarh is paying Rs. 3.44 per unit. Punjab’s over-dependence on 3 Private Thermal Plants at Rs. 5-8 per unit makes Punjab pay more than other states
— Navjot Singh Sidhu (@sherryontopp) July 2, 2021
- ਉਨ੍ਹਾਂ ਕਿਹਾ ਕਿ, ‘ਬਾਦਲ ਸਰਕਾਰ ਨੇ ਪੰਜਾਬ ‘ਚ 3 ਨਿੱਜੀ ਥਰਮਲ ਪਲਾਂਟਾਂ ਦੇ ਨਾਲ ਪਾਵਰ ਪਰਚੇਜ਼ ਐਗਰੀਮੈਂਟ (PPA) ‘ਤੇ ਦਸਤਖ਼ਤ ਕੀਤੇ ਸਨ। ਪੰਜਾਬ ਇਨ੍ਹਾਂ ਸਮਝੌਤਿਆਂ ਕਾਰਨ 2020 ਤੱਕ ਪਹਿਲਾਂ ਹੀ 5400 ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕਿਆ ਹੈ ਤੇ ਅੱਗੇ ਫਿਕਸ ਚਾਰਜ ਦੇ ਵਜੋਂ 65,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।’
3. Power Purchase Agreements (PPAs) – Badal Govt signed PPAs with 3 Private Thermal Power Plants in Punjab. Till 2020, Punjab has already paid 5400 Crore due to faulty clauses in these Agreements and is expected to pay 65,000 Crore of Punjab People’s Money just as fixed charges
— Navjot Singh Sidhu (@sherryontopp) July 2, 2021
- ਸਿੱਧੂ ਨੇ ਕਿਹਾ ਕਿ, ‘ਪੰਜਾਬ ਨੈਸ਼ਨਲ ਗਰਿੱਡ ਤੋਂ ਸਸਤੀਆਂ ਦਰਾਂ ‘ਚ ਬਿਜਲੀ ਖਰੀਦ ਸਕਦਾ ਹੈ, ਪਰ ਬਾਦਲ ਦੇ ਦਸਤਖ਼ਤ ਵਾਲੇ ਇਹ ਪੀਪੀਏ ਪੰਜਾਬ ਦੇ ਜਨਹਿੱਤ ਖਿਲਾਫ ਕੰਮ ਕਰ ਰਹੇ ਹਨ। ਕਾਨੂੰਨ ਸੁਰੱਖਿਆ ਹੋਣ ਕਾਰਨ ਪੰਜਾਬ ਇਨ੍ਹਾਂ ਪੀਪੀਏ ‘ਤੇ ਮੁੜ ਗੱਲਬਾਤ ਨਹੀਂ ਕਰ ਸਕਦਾ ਪਰ ਇਸ ਲਈ ਵੀ ਇੱਕ ਰਸਤਾ ਹੈ।’
4. Punjab can purchase power from National Grid at much cheaper rates, but these Badal-signed PPAs are acting against Punjab’s Public Interest. Punjab may not be able to re-negotiate these PPAs due to them having legal protection from Hon’ble Courts, But there is a way forward..
— Navjot Singh Sidhu (@sherryontopp) July 2, 2021
- ਉਨ੍ਹਾਂ ਲਿਖਿਆ, ‘ਪੰਜਾਬ ਵਿਧਾਨ ਸਭਾ ਨੈਸ਼ਨਲ ਪਾਵਰ ਐਕਸਚੇਂਜ (National Power Exchange) ‘ਤੇ ਉਪਲਬਧ ਕੀਮਤਾਂ ‘ਤੇ ਬਿਜਲੀ ਖਰੀਦ ਲਾਗਤ ਲਈ ਨਵਾਂ ਕਾਨੂੰਨ ਲਿਆ ਸਕਦੀ ਹੈ। ਕਾਨੂੰਨ ‘ਚ ਸੋਧ ਕਰਨ ਨਾਲ ਇਹ ਸਮਝੌਤੇ ਖ਼ਤਮ ਹੋ ਜਾਣਗੇ।’
5. Punjab Vidhan Sabha can bring in New Legislation with retrospective effect to Cap power purchase costs to prices available on the National Power Exchange at any given time … Thus, By amending the Law, these Agreements will become Null & Void, saving People of Punjab’s Money
— Navjot Singh Sidhu (@sherryontopp) July 2, 2021
- ਸਿੱਧੂ ਨੇ ਕਿਹਾ ਕਿ ਪੰਜਾਬ ਦੀ ਪ੍ਰਤੀ ਯੂਨਿਟ ਖਪਤ ਦਾ ਰਿਵੈਨਿਊ ਭਾਰਤ ‘ਚ ਸਭ ਤੋਂ ਘੱਟ ਹੈ, ਜਿਸ ਦਾ ਕਾਰਨ ਹੈ ਪੂਰੀ ਖਰੀਦ ਤੇ ਸਪਲਾਈ ਪ੍ਰਣਾਲੀ ਦੇ ਮਾੜੇ ਪ੍ਰਬੰਧਨ। PSPCL ਸਪਲਾਈ ਦੀ ਹਰ ਯੂਨਿਟ ‘ਤੇ 0.18 ਪੈਸੇ ਦਾ ਵਾਧੂ ਭੁਗਤਾਨ ਕਰਦਾ ਹੈ, ਜਦਕਿ ਸੂਬੇ ‘ਚ 900 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਬਸਿਡੀ ਦਿੱਤੀ ਜਾਂਦੀ ਹੈ।
6. Punjab’s revenue per unit of consumption is one of the lowest in India, due to gross mismanagement of the complete power purchase & supply system … PSPCL pays Rs. 0.18 per unit “Extra” on every unit supplied, even after receiving over 9000 Crore in Subsidy from the State.
— Navjot Singh Sidhu (@sherryontopp) July 2, 2021
- ਇਕ ਹੋਰ ਟਵੀਟ ‘ਚ ਉਨ੍ਹਾਂ ਲਿਖਿਆ, ਸੋਲਰ ਊਰਜਾ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਸਸਤੀ ਹੁੰਦੀ ਜਾ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਕੇਂਦਰੀ ਵਿੱਤੀ ਯੋਜਨਾਵਾਂ ਦਾ ਲਾਭ ਉਠਾਇਆ ਜਾ ਸਕਦਾ ਹੈ।
7. Renewable Energy is becoming cheaper along with being environmental-friendly, But Punjab’s potential from Solar & BioMass Energy remains unutilised even though Central financial schemes can be availed for these projects. PEDA spends its time just on energy efficiency awareness
— Navjot Singh Sidhu (@sherryontopp) July 2, 2021
- ਉਨ੍ਹਾਂ ਕਿਹਾ ਕਿ, ‘ਪੰਜਾਬ ਪਹਿਲਾਂ ਹੀ 9000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਰਿਹਾ ਹੈ ਪਰ ਦਿੱਲੀ ਬਿਜਲੀ ਸਬਸਿਡੀ ਦੇ ਰੂਪ ‘ਚ ਸਿਰਫ਼ 1699 ਕਰੋੜ ਦਿੰਦੀ ਹੈ। ਜੇਕਰ ਪੰਜਾਬ ਦਿੱਲੀ ਮਾਡਲ ਦੀ ਨਕਲ ਕਰਦਾ ਹੈ ਤਾਂ ਸਾਨੂੰ ਸਬਸਿਡੀ ਦੇ ਰੂਪ ‘ਚ ਸਿਰਫ਼ 1600-2000 ਕਰੋੜ ਮਿਲਣਗੇ। ਪੰਜਾਬ ਦੇ ਲੋਕਾਂ ਲਈ – ਪੰਜਾਬ ਨੂੰ ਇਕ ਅਸਲੀ ਪੰਜਾਬ ਮਾਡਲ ਚਾਹੀਦਾ ਹੈ, ਨਕਲੀ ਮਾਡਲ ਨਹੀਂ !!’
8. Punjab already gives 9000 Crore Power Subsidy but Delhi gives only 1699 Crore as Power Subsidy. If Punjab copies Delhi Model, we will get merely 1600-2000 Crore as Subsidy. To better serve the People of Punjab – Punjab needs an Orignal Punjab Model, Not a copied Model !!
— Navjot Singh Sidhu (@sherryontopp) July 2, 2021
- ਨਵਜੋਤ ਸਿੱਧੂ ਨੇ ਲਿਖਿਆ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਗੈਰ-ਵਾਜਬ ਅਤੇ ਜ਼ਿਆਦਾ ਲਾਭ ਦੇਣ ‘ਤੇ ਖਰਚੇ ਪੈਸੇ ਲੋਕਾਂ ਦੀ ਭਲਾਈ ਲਈ ਵਰਤੇ ਜਾਣੇ ਚਾਹੀਦੇ ਹਨ। ਉਨ੍ਹਾਂ ਉਦਾਰਹਣ ਦਿੰਦੇ ਕਿਹਾ ਘਰੇਲੂ ਵਰਤੋਂ ਲਈ ਮੁਫਤ ਬਿਜਲੀ ਲਈ ਸਬਸਿਡੀ (300 ਯੂਨਿਟ ਤੱਕ), 24 ਘੰਟੇ ਬਿਜਲੀ ਸਪਲਾਈ, ਸਿੱਖਿਆ ਅਤੇ ਸਿਹਤ ਸੰਭਾਲ ਵਿਚ ਨਿਵੇਸ਼ ਕਰਨ ਲਈ ਦੇਣੀ ਚਾਹੀਦੀ ਹੈ।
9. Punjab Model for Power – Money spent on giving unreasonable & exuberant profits to Private Thermal Plants should be utilised for welfare of People i.e Giving Power Subsidy for Free Power for Domestic use (Upto 300 Units), 24 hours supply & to invest in Education & Healthcare !
— Navjot Singh Sidhu (@sherryontopp) July 2, 2021