ਭਾਰਤ ਵਿਚ 31 ਮਈ ਤੋਂ ਰੋਜ਼ਾਨਾ ਇਕ ਲੱਖ ਕੋਰੋਨਾ ਟੈਸਟ ਕੀਤੇ ਜਾਣਗੇ

TeamGlobalPunjab
1 Min Read

ਨਵੀਂ ਦਿੱਲੀ:- ਭਾਰਤ ਵਿਚ 31 ਮਈ ਤੋਂ ਰੋਜ਼ਾਨਾ ਇਕ ਲੱਖ ਕੋਰੋਨਾ ਟੈਸਟ ਕੀਤੇ ਜਾਣਗੇ। ਇਸ ਗੱਲ ਦਾ ਖੁਲਾਸਾ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਉੱਚ ਅਧਿਕਾਰੀਆਂ ਦੀ ਇਕ ਬੈਠਕ ਦੌਰਾਨ ਕੀਤਾ। ਉਹਨਾਂ ਕਿਹਾ ਕਿ 31 ਮਈ ਤੱਕ ਆਰਟੀ ਪੀਸੀਆਰ ਅਤੇ ਐਂਟੀਬੋਡੀ ਟੈਸਟ ਕਿਟ ਭਾਰਤ ਵਿਚ ਤਿਆਰ ਹੋਣ ਲੱਗੇਗੀ ਅਤੇ ਭਾਰਤੀ ਸਿਹਤ ਵਿਭਾਗ ਦਾ ਟੀਚਾ ਹੈ ਕਿ ਹਰ ਦਿਨ ਇਕ ਲੱਖ ਟੈਸਟ ਕੀਤੇ ਜਾਣ ਅਤੇ ਬਾਅਦ ਵਿਚ ਇਸ ਵਿਚ ਵਾਧਾ ਵੀ ਕੀਤਾ ਜਾਵੇ। ਦੱਸਦਈਏ ਕਿ ਭਾਰਤ ਵਿਚ ਜਿਸ ਹਿਸਾਬ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਹ ਇਕ ਚਿੰਤਾ ਦਾ ਵਿਸ਼ਾ ਹੈ ਕਿਉਂ ਕਿ ਭਾਰਤ ਵਿਚ ਕਈ ਅਜਿਹੇ ਏਰੀਏ ਵੀ ਹਨ ਜਿਥੇ ਵੱਡੀ ਤਾਦਾਦ ਵਿਚ ਲੋਕ ਰਹਿੰਦੇ ਹਨ ਅਤੇ ਜੇਕਰ ਇਹਨਾਂ ਖੇਤਰਾਂ ਵਿਚ ਸਥਿਤੀ ਵਿਗੜਦੀ ਹੈ ਤਾਂ ਇਸਨੂੰ ਕੰਟਰੋਲ ਕਰਨਾ ਬਹੁਤ ਹੀ ਜਿਆਦਾ ਔਖਾ ਹੋ ਜਾਵੇਗਾ। ਇਸੇ ਲਈ ਸਰਕਾਰ ਨੇ ਲਾਕਡਾਊਨ ਸਬੰਧੀ ਫੈਸਲਾ ਰਾਖਵਾਂ ਰੱਖ ਲਿਆ ਹੈ ਅਤੇ 3 ਮਈ ਨੂੰ ਉਚ ਅਧਿਕਾਰੀਆਂ ਦੀ ਸਲਾਹ ਨਾਲ ਐਲਾਣ ਕੀਤਾ ਜਾਵੇਗਾ ਕਿ ਲਾਕਡਾਊਨ ਭਾਰਤ ਵਿਚ ਵਧਾਉਣਾ ਹੈ ਜਾਂ ਨਹੀਂ। ਜੇਕਰ ਲਾਕਡਾਊਨ ਦੌਰਾਨ ਛੋਟ ਦੇਣੀ ਹੈ ਤਾਂ ਉਹ ਕਿਹੜੇ ਖੇਤਰ ਹੋਣਗੇ ਜਿੰਨਾ ਵਿਚ ਛੋਟ ਦੇਣਾ ਲਾਜ਼ਮੀ ਹੋਵੇਗਾ ਅਤੇ ਅਜਿਹੇ ਖੇਤਰਾਂ ਲਈ ਕਿਸ ਤਰਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਇਹ ਵੀ ਵਿਚਾਰਿਆ ਜਾਵੇਗਾ।

 

Share this Article
Leave a comment