ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕੈਂਸਰ ਨੂੰ ਦਿੱਤੀ ਮਾਤ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਭਾਵੁਕ ਪੋਸਟ

Rajneet Kaur
1 Min Read

ਚੰਡੀਗੜ੍ਹ: ਕੈਂਸਰ ਨਾਲ ਜੂਝ ਰਹੇ ਪੰਜਾਬ ਕਾਂਗਰਸ ਆਗੂ ਨਵਜੋਤ ਸਿੱਧੂ ਦੀ ਪਤਨੀ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ।  7 ਮਹੀਨਿਆਂ ਦੀ ਲੜਾਈ ਮਗਰੋਂ ਡਾ. ਨਵਜੋਤ ਕੌਰ ਨੇ ਕੈਂਸਰ ਨੂੰ ਹਰਾਇਆ ਹੈ।  ਕੈਂਸਰ ਦੇ ਇਲਾਜ ਤੋਂ ਬਾਅਦ ਠੀਕ ਹੋ ਰਹੇ ਡਾ. ਨਵਜੋਤ ਕੌਰ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਦਸ ਦਈਏ ਕਿ ਡਾ ਨਵਜੌਤ ਕੌਰ ਨੂੰ ਛਾਤੀ ‘ਚ ਸਟੇਜ 2 ਦਾ ਕੈਂਸਰ ਸੀ।

ਉਨ੍ਹਾਂ ਲਿਖਿਆ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਪੀ.ਈ.ਟੀ ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ।ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ।ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਵੀ ਆਪਣੇ ਵਾਲ ਦਾਨ ਕਰਨਦੇ ਯੋਗ ਹੋ ਗਈ ਹਾਂ। ਅਤੇ ਆਓ ਲੱਕੜ ਨੂੰ ਬਚਾਉਣ ਲਈ ਇਲੈਕਟ੍ਰਿਕ ਸ਼ਮਸ਼ਾਨਘਾਟ ਨੂੰ ਹਾਂ ਕਹੀਏ। ਇਹ ਸੱਚ ਹੈ ਕਿ ਲੋਕ ਕੋਰੋਨਾ ਦੀਆਂ ਲਾਸ਼ਾਂ ਨੂੰ ਨਕਾਰਦੇ ਹੋਏ ਦੇਖੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

 

- Advertisement -
Share this Article
Leave a comment