ਪੰਜਾਬੀ ਅਦਾਕਾਰ ਦੀਪ ਸਿੱਧੂ ਜੇਲ੍ਹ ਵਿੱਚੋਂ ਬਾਹਰ ਆ ਕੇ ਮੁੜ ਕਿਸਾਨ ਅੰਦੋਲਨ ਵਿੱਚ ਜੁਟ ਗਰੇ ਹਨ। ਪਿਛਲੇ ਦਿਨਾਂ ਵਿੱਚ ਉਹ ਕਈ ਥਾਵਾਂ ‘ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਦੀਪ ਸਿੱਧੂ ਲੋਕਾਂ ਨੂੰ ਪ੍ਰੇਰ ਰਹੇ ਹਨ ਕਿ ਕਿਸਾਨ ਅੰਦੋਲਨ ਸਾਡੀ ਹੋਂਦ ਦੀ ਲੜਾਈ ਹੈ। ਇਸ ਲਈ ਸਾਨੂੰ ਇੱਕਜੁੱਟ ਹੋ ਖੇਤੀ ਕਾਨੂੰਨ ਰੱਦ ਕਰਾਉਣ ਲਈ ਲੜਾਈ ਲੜਨੀ ਚਾਹੀਦੀ ਹੈ। ਇਸ ਦੌਰਾਨ ਹੁਣ ਦੀਪ ਸਿੱਧੂ ‘ਤੇ ਇੱਕ ਵਾਰ ਫਿਰ ਇੱਕ ਨਵਾਂ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਕਾਰਨ ਹੋਇਆ ਹੈ।
ਦੀਪ ਸਿੱਧੂ ‘ਤੇ ਜੈਤੋ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਦੇ ਅਨੁਸਾਰ ਦੀਪ ਸਿੱਧੂ ਬੀਤੇ ਦਿਨ ਗੁਰਦੁਆਰਾ ਜੈਤੇਆਣਾ ਜੈਤੋ ਅਤੇ ਪਿੰਡ ਮੱਤਾ ਵਿਖੇ ਪਹੁੰਚੇ ਸਨ। ਗੁਰਦੁਆਰਾ ਜੈਤੇਆਣਾ ਜੈਤੋ ਵਿਖੇ ਦੀਪ ਸਿੱਧੂ ਨੇ 100 ਤੋਂ 120 ਬੰਦਿਆ ਦੇ ਇੱਕਠ ‘ਚ ਸਪੀਚ ਦਿੱਤੀ ਸੀ । ਇਸ ਦੌਰਾਨ ਦੀਪ ਨੇ ਮਾਸਕ ਨਹੀਂ ਪਹਿਨਿਆ ਸੀ ।ਜੋ ਕੋਰੋਨਾ ਨਿਯਮਾਂ ਦੀ ਉਲੰਘਣਾ ਹੈ।
ਪੁਲਿਸ ਅਨੁਸਾਰ ਇਸ ਤੋਂ ਬਾਅਦ ਪਿੰਡ ਮੱਤਾ ਪਹੁੰਚ ਕੇ ਵੀ ਦੀਪ ਸਿੱਧੂ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੀਪ ਸਿੱਧੂ ‘ਤੇ ਮਾਮਲਾ ਦਰਜ ਕੀਤਾ ਹੈ।
ਦਸ ਦਈਏ ਇਸ ਦੌਰਾਨ ਦੀਪ ਸਿੱਧੂ ਕੋਰੋਨਾ ਪੀੜਿਤਾਂ ਲਈ ਵੀ ਮਦਦ ਕਰ ਰਹੇ ਸਨ।