ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

TeamGlobalPunjab
2 Min Read

ਬਦਲਦੇ ਮੌਸਮ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਖਾਂਸੀ-ਜ਼ੁਖਾਮ, ਸਰਦੀ ਤੇ ਗਲੇ ਵਿੱਚ ਖਰਾਸ਼ ਦੀ ਪਰੇਸ਼ਾਨੀ ਹੋਣ ਲਗਦੀ ਹੈ। ਗਲੇ ਵਿੱਚ ਖਰਾਸ਼ ਹੋਣ ਨਾਲ ਬਹੁਤ ਤਕਲੀਫ ਹੁੰਦੀ ਹੈ ਸਾਰਾ ਦਿਨ ਤੇ ਰਾਤ ਖਿਚ-ਖਿਚ ਹੁੰਦੀ ਰਹਿੰਦੀ ਹੈ।  ਜੇਕਰ ਤੁਸੀ ਵੀ ਬਦਲਦੇ ਮੌਸਮ ਕਾਰਨ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਰਸੋਈ ‘ਚ ਮੌਜੂਦ ਕੁੱਝ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਚੀਜਾਂ ਦੇ ਸੇਵਨ ਨਾਲ ਤੁਹਾਡੇ ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ।

ਖਰਾਸ਼ ਨੂੰ ਦੂਰ ਕਰਨ ਲਈ ਤੁਸੀ ਹਰਬਲ ਚਾਹ ਦਾ ਸੇਵਨ ਕਰੋ ਉਸ ‘ਚ ਮੌਜੂਦ ਤੁਸਲੀ, ਲੌਂਗ,  ਕਾਲੀ ਮਿਰਚ ਤੇ ਅਦਰਕ ਕੁਝ ਹੀ ਸਮੇਂ ‘ਚ ਗਲੇ ਨਾਲ ਜੁੜੀਆਂ ਪਰੇਸ਼ਾਨੀਆ ਤੋਂ ਰਾਹਤ ਮਿਲੇਗੀ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਸਾਰੀ ਚੀਜਾਂ ਦੀ ਤਸੀਰ ਗਰਮ ਹੁੰਦੀ ਹੈ ਤੇ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ।

ਗਲੇ ਵਿੱਚ ਖਰਾਸ਼ ਹੋਣ ‘ਤੇ ਕਾਲੀ ਮਿਰਚ  ਦੇ ਸੇਵਨ ਨਾਲ ਵੀ ਫਾਇਦਾ ਮਿਲਦਾ ਹੈ। ਤੁਸੀ ਕਾਲੀ ਮਿਰਚ ਨੂੰ ਪਤਾਸੇ ਦੇ ਅੰਦਰ ਰੱਖ ਕੇ ਚੱਬ ਲਵੋ। ਇਸ ਤੋਂ ਇਲਾਵਾ ਤੁਸੀ ਕਾਲੀ ਮਿਰਚ ਤੇ ਮਿਸ਼ਰੀ ਨੂੰ ਵੀ ਚੱਬ ਕੇ ਖਾ ਸਕਦੇ ਹੋ।  ਕਾਲੀ ਮਿਰਚ ਅਤੇ ਪਤਾਸਾ ਖਾਣ ਨਾਲ ਤੁਹਾਡੇ ਗਲੇ ਵਿੱਚ ਖਰਾਸ਼ ਘੱਟ ਹੋ ਜਾਵੇਗੀ।

- Advertisement -

ਲਸਣ ਦੀ ਕਲੀ ਨੂੰ ਚੱਬ ਕੇ ਖਾਣ ਨਾਲ ਗਲੇ ਦੀ ਖਰਾਸ਼ ਤੋਂ ਅਰਾਮ ਮਿਲਦਾ ਹੈ। ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਗਲੇ ਦੀ ਪਰੇਸ਼ਾਨੀ ਦੂਰ ਕਰਦੇ ਹਨ। ਇਸ ਲਈ ਲਸਣ ਦੀ ਕਲੀ ਨੂੰ ਮੂੰਹ ਵਿੱਚ ਰੱਖ ਕੇ ਸਿਰਫ ਚੂਸਣ ਨਾਲ ਵੀ ਰਾਹਤ ਮਿਲਦੀ ਹੈ ।

ਕੋਸੇ ਪਾਣੀ ‘ਚ ਲੂਣ ਪਾ ਕੇ ਗਰਾਰੇ ਕਰਨ ਨਾਲ ਵੀ ਗਲੇ ਨੂੰ ਰਾਹਤ ਮਿਲਦੀ ਹੈ।  ਲੂਣ ਵਿੱਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਗਲੇ ਦੀ ਸਿਕਾਈ ਹੋ ਜਾਂਦੀ ਹੈ ਤੇ ਖਰਾਸ਼ ਵਿੱਚ ਵੀ ਤੁਰੰਤ ਰਾਹਤ ਮਿਲਦੀ ਹੈ।

ਦੁੱਧ ‘ਚ ਹਲਦੀ ਨੂੰ ਮਿਲਾ ਕੇ ਪੀਣ ਦੇ ਫਾਇਦੇ ਤਾਂ ਤੁਸੀਂ ਜ਼ਰੂਰ ਸੁਣੇ ਹੋਣਗੇ ਪਰ ਕੀ ਤੁਸੀ ਜਾਣਦੇ ਹੋ ਕਿ ਦੁੱਧ ਵਿੱਚ ਹਲਦੀ ਪਾਕੇ ਪੀਣ ਨਾਲ ਗਲੇ ਦੀ ਖਰਾਸ਼ ਜੜ੍ਹ ਤੋਂ ਖਤਮ ਹੋ ਜਾਂਦੀ ਹੈ ।

- Advertisement -

ਮਲੱਠੀ ਵੀ ਗਲੇ ਦੀ ਖਰਾਸ਼ ਨੂੰ ਦੂਰ ਕਰਨ ਦਾ ਸਭ ਤੋਂ ਅਸਰਦਾਰ ਉਪਾਅ ਹੈ। ਇਸ ਤੋਂ ਇਲਾਵਾ ਮੁਲੱਠੀ ਚੂਸਣ ਨਾਲ ਗਲੇ ਨਾਲ ਸਬੰਧਤ ਸਮਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ।

Share this Article
Leave a comment