ਵੋਟਰ ਦਿਵਸ: ਇਕ ਵੋਟ ਦਾ ਮੁੱਲ

TeamGlobalPunjab
2 Min Read

-ਅਵਤਾਰ ਸਿੰਘ

ਵੋਟਰ ਭਗਵਾਨ ਹੁੰਦਾ ਹੈ। ਉਸ ਦੀ ਇਕ ਇਕ ਵੋਟ ਨੇ ਸਿਆਸੀ ਨੇਤਾ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ। ਹਰ ਚੋਣ ਵਿਚ ਇਕ ਇਕ ਵੋਟ ਦੀ ਕੀਮਤ ਬਹੁਤ ਹੁੰਦੀ ਹੈ ਜੇ ਸਮਝੀ ਜਾਵੇ। ਭਾਰਤੀ ਜਨਤਾ ਪਾਰਟੀ ਨੂੰ ਇਕ ਵੋਟ ਦੇ ਮੁੱਲ ਦਾ ਅਹਿਸਾਸ ਉਸ ਵੇਲੇ ਹੋਇਆ ਸੀ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ 17-4-1998 ਵਿੱਚ ਇਕ ਵੋਟ ਦੇ ਫਰਕ ਨਾਲ ਅਸਤੀਫਾ ਦੇਣਾ ਪਿਆ। ਅਟਲ ਬਿਹਾਰੀ ਵਾਜਪਾਈ ਨੂੰ 269 ਵੋਟਾਂ ਮਿਲੀਆਂ ਤੇ ਉਸਦੇ ਵਿਰੋਧ ਵਿੱਚ 270 ਵੋਟਾਂ ਪਈਆਂ। ਇਹ ਵੋਟ ਸ਼ਾਇਦ ਫਤਿਹਗੜ੍ਹ ਸਾਹਿਬ ਤੋਂ ਚੁਣੇ ਅਕਾਲੀ ਐਮ ਪੀ ਦੀ ਸੀ ਜੋ ਬਾਅਦ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ।

ਉਸਨੇ ਅਕਾਲੀ ਭਾਜਪਾ-ਗਠਜੋੜ ਦੇ ਵਿਰੋਧ ਵਿੱਚ ਵੋਟ ਪਾਈ ਸੀ। ਇਸੇ ਤਰ੍ਹਾਂ ਅਮਰੀਕਾ ‘ਚ ਡੈਮੋਕਰੈਟਿਕ ਪਾਰਟੀ ਨੂੰ ਇਕ ਵੋਟ ਨਾਲ ਉਸ ਵੇਲੇ ਹਾਰ ਦਾ ਮੂੰਹ ਵੇਖਣਾ ਪਿਆ ਜਦੋਂ 1910 ਵਿਚ ਡੈਮੋਕਰੇਟਿਕ ਪਾਰਟੀ ਨੂੰ 20684 ਅਤੇ ਰੀਪਬਲਿਕਨ ਪਾਰਟੀ ਨੂੰ 20685 ਵੋਟਾਂ ਮਿਲੀਆਂ ਤੇ ਰੀਪਬਲਿਕਨ ਪਾਰਟੀ ਨੂੰ ਜੇਤੂ ਕਰਾਰ ਦਿੱਤਾ ਗਿਆ।

1988 ਵਿੱਚ ਇਜ਼ਰਾਈਲ ਦੀਆਂ ਚੋਣਾਂ ਦੌਰਾਨ ਦੋਵੇਂ ਮੁੱਖ ਸਿਆਸੀ ਪਾਰਟੀਆਂ ਨੂੰ ਸਰਕਾਰ ਬਨਾਉਣ ਲਈ ਇਕ ਇਕ ਵੋਟ ਘੱਟ ਮਿਲੀ ਸੀ। ਵੋਟਾਂ ਵਾਲੀ ਮਸ਼ੀਨ ਆਟੋਮੈਟਿਕ ਵੋਟਿੰਗ ਮਸ਼ੀਨ (ਈ ਵੀ ਐੱਮ) ਦਾ ਸਭ ਤੋਂ ਪਹਿਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੇਰਲਾ ਦੇ ਸਾਬਕਾ ਗਵਰਨਰ ਦੇ ਬੇਟੇ ਨੂੰ ਇਕ ਵੋਟ ਦੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ ਕਿਉਂਕਿ ਉਸ ਨੇ ਆਪਣੇ ਡਰਾਈਵਰ ਨੂੰ ਵੋਟ ਪਵਾਉਣ ਦੀ ਥਾਂ ਕਿਸੇ ਕੰਮ ਭੇਜ ਦਿੱਤਾ ਸੀ। 25 ਜਨਵਰੀ 2009/1911 ਨੂੰ ਸ਼ੁਰੂ ਹੋਇਆ ਵੋਟਰ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਵੋਟ ਦੀ ਅਹਿਮੀਅਤ ਬਾਰੇ ਸੈਮੀਨਾਰ ਵੀ ਕਰਵਾਏ ਜਾਂਦੇ ਹਨ।

- Advertisement -

ਇਸ ਲਈ ਹਰ ਵੋਟਰ ਨੂੰ ਆਪਣੀ ਵੋਟ ਦੀ ਅਹਿਮੀਅਤ ਸਮਝਦਿਆਂ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਇਹ ਸਮਝਣਾ ਚਾਹੀਦਾ ਕਿ ਉਸ ਦੀ ਵੋਟ ਨੇ ਦੇਸ਼ ਲਈ ਇਕ ਚੰਗਾ ਨੁਮਾਇੰਦਾ ਚੁਣਨਾ ਜਿਸ ਨੇ ਦੇਸ਼ ਦੀ ਭਲਾਈ ਲਈ ਕੰਮ ਕਰਨੇ ਹਨ। ਵੋਟ ਦਾ ਗ਼ਲਤ ਇਸਤੇਮਾਲ ਕਰਨ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ। ਇਸ ਲਈ ਹਰ ਵੋਟਰ ਬਿਨਾ ਕਿਸੇ ਲਾਲਚ ਤੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਨੁਮਾਇੰਦੇ ਦੀ ਚੋਣ ਕਰੇ।

Share this Article
Leave a comment