-ਰੀਨਾ ਢਾਕਾ;
ਕੋਟਾ ਸਾੜੀਆਂ ਫ਼ੈਸ਼ਨ ਦੀ ਦੁਨੀਆ ’ਚ ਦੇਸੀ ਵਿਸ਼ੇਸ਼ ਸੱਭਿਆਚਾਰਕ ਯੋਗਦਾਨ ਹਨ। ਸ਼ਾਨਦਾਰ ਡਿਜ਼ਾਈਨਾਂ ਤੇ ਪੈਟਰਨਸ ਕਾਰਨ ਇਨ੍ਹਾਂ ਦੀ ਪੁਰੀ ਦੁਨੀਆ ’ਚ ਆਪਣੀ ਵਿਲੱਖਣ ਪਹਿਚਾਣ ਹੈ। ਇਨ੍ਹਾਂ ਦੀਆਂ ਜੜ੍ਹਾਂ ਅਸਲ ’ਚ ਮੈਸੂਰ ’ਚ ਹਨ। ਪ੍ਰਾਚੀਨ ਸਮਿਆਂ ਦੌਰਾਨ ਇਸ ਕਿਸਮ ਦੀਆਂ ਸਾੜ੍ਹੀਆਂ ਮੈਸੂਰ ਦੇ ਬੁਣਕਰ ਰਾਜਸਥਾਨ ਲਿਆਉਂਦੇ ਸਨ। ਬਾਅਦ ’ਚ ਉਹ ਮਸੂਰੀਆ ਮਲਮਲ, ਕੋਟਾ ਮਸੂਰੀਆ, ਕੋਟਾ ਕੌਟਨ ਅਤੇ ਕੋਟਾ ਡੋਰੀਆ ਦੇ ਨਾਮ ਨਾਲ ਮਕਬੂਲ ਹੋ ਗਈਆਂ।
ਸਿਲਕ ਨਾਲ ਕੱਪੜੇ ਵਿੱਚ ਚਮਕ ਆਉਂਦੀ ਹੈ ਤੇ ਸੂਤ (ਕੌਟਨ) ਇਸ ਨੂੰ ਮਜ਼ਬੂਤੀ ਬਖ਼ਸ਼ਦਾ ਹੈ। ਚੈੱਕਡ ਪੈਟਰਨ ਨੂੰ ‘ਖਟ’ ਕਿਹਾ ਜਾਂਦਾ ਹੈ ਤੇ ਇਹ ਕੋਟਾ ਡੋਰੀਆ ਫ਼ੈਬ੍ਰਿਕ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ’ਚੋਂ ਇੱਕ ਹੈ। ਕੋਟਾ ਡੋਰੀਆ ਬਹੁਤ ਵਧੀਆ ਬੁਣਤੀ ਹੈ ਤੇ ਇਸ ਦਾ ਵਜ਼ਨ ਨਾਮਾਤਰ ਹੁੰਦਾ ਹੈ।
ਬੁਣਕਰਾਂ ਦੀ ਕਲਾਤਮਕਤਾ ਨਾਲ, ਭਾਰਤ ਦਾ ਹੱਥਖੱਡੀ ਉਦਯੋਗ (ਹੈਂਡਲੂਮ ਇੰਡਸਟ੍ਰੀ) ਭਾਰਤੀ ਸੱਭਿਆਚਾਰ ਦੀ ਸਮ੍ਰਿੱਧੀ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। 43 ਲੱਖ ਤੋਂ ਵੱਧ ਲੋਕਾਂ ਦੇ ਉਤਪਾਦਨ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸ਼ਾਮਲ ਹੋਣ ਦੇ ਨਾਲ, ਹੱਥਖੱਡੀ ਉਦਯੋਗ ਖੇਤੀਬਾੜੀ ਤੋਂ ਬਾਅਦ ਭਾਰਤ ਵਿੱਚ ਗ੍ਰਾਮੀਣ ਆਬਾਦੀ ਲਈ ਦੂਜਾ ਸਭ ਤੋਂ ਵੱਡਾ ਰੋਜ਼ਗਾਰ ਪ੍ਰਦਾਤਾ ਹੈ। ਭਾਰਤੀ ਹੈਂਡਲੂਮ ਉਦਯੋਗ ਦੇ ਉਤਪਾਦ ਉਨ੍ਹਾਂ ਦੇ ਵਿਲੱਖਣ ਡਿਜ਼ਾਈਨ ਅਤੇ ਸੂਖਮਤਾ ਲਈ ਜਾਣੇ ਜਾਂਦੇ ਹਨ। ਇਸ ਵੇਲੇ ਨਵੀਆਂ ਤਕਨੀਕਾਂ ਨਾਲ ਪੁਰਾਣੇ ਡਿਜ਼ਾਈਨ ਨੂੰ ਰਲਾ ਕੇ ਅਸਲ ਉਤਪਾਦ ਬਣਾਉਣ ਦਾ ਰੁਝਾਨ ਹੈ।
ਹੈਂਡਲੂਮ ਉਦਯੋਗ ਸੱਚਮੁੱਚ ਸਾਡੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਕੱਪੜਾ ਉਦਯੋਗ ਦੀ ਲੜੀ ਨਾਲ ਜੁੜਿਆ ਹੋਇਆ ਹੈ। ਮੇਰੇ ਕੋਲ ਫੈਸ਼ਨ ਵਿੱਚ ਢਾਈ ਦਹਾਕਿਆਂ ਦੀ ਮੁਹਾਰਤ ਵੀ ਹੈ। ਮੈਂ ਇਸ ਕਾਰੋਬਾਰ ਵਿੱਚ ਇੱਕ ਮੋਹਰੀ ਹਾਂ ਅਤੇ FDCI ਦੀ ਇੱਕ ਬਾਨੀ ਮੈਂਬਰ ਵੀ ਹਾਂ। ਮੈਂ ਵਿਚਾਰਨ ਲਈ ਹੇਠਾਂ ਦਿੱਤੇ ਸੁਝਾਅ ਪੇਸ਼ ਕਰਦੀ ਹਾਂ:
ੳ) ਸਮਰੱਥਾ ਨਿਰਮਾਣ ਪ੍ਰਦਾਨ ਕਰਨਾ
ਅ) ਡਿਜੀਟਲਾਈਜੇਸ਼ਨ ਅਤੇ ਟੈਕਨੋਲੋਜੀ ਅਪਣਾਉਣ ਲਈ ਉਨ੍ਹਾਂ ਦੀ ਮਦਦ ਕਰਨਾ
ੲ) ਉਨ੍ਹਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਬ੍ਰਾਂਡਿੰਗ ਅਤੇ ਪੁਜ਼ੀਸ਼ਨਿੰਗ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਨਾ
ਸ) ਉਨ੍ਹਾਂ ਨੂੰ ਗਲੋਬਲ ਮਾਰਕਿਟਸ ਨਾਲ ਜੋੜਨਾ
ਸਰਕਾਰੀ ਬਜ਼ਾਰ, ਭਾਰਤ ਵਿੱਚ ਮੇਲੇ ਜਾਂ ਅੰਤਰਰਾਸ਼ਟਰੀ ਬਜ਼ਾਰ- ਇਹ ਮਾਡਲ ਜੇ ਇਸ ਵੇਲੇ ਮੌਜੂਦ ਹੈ, ਤਾਂ ਇਸ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ ਅਤੇ ਅੱਜ ਦੇ ਸਮੇਂ ਮੁਤਾਬਕ ਬਣਾਇਆ ਜਾ ਸਕਦਾ ਹੈ। ਪਰੰਪਰਾ ਦੇ ਅਧਾਰ ’ਤੇ ਪਹਿਲਾਂ ਤੋਂ ਮੌਜੂਦ ਹੋਣ ਤੇ ਦੁਹਰਾਉਣ ਜਾਂ ਆਧੁਨਿਕ ਬਣਾਉਣ ਲਈ ‘ਦਿੱਲੀ ਹਾਟ’ ਇੱਕ ਵਧੀਆ ਉਦਾਹਰਣ ਹੈ।
ਸ਼ਿਲਪਕਾਰੀ ਨੂੰ ਸਮਰਥਨ ਦੇਣ ਲਈ ਫਿਲਮਾਂ ਮੁੱਲ–ਅਧਾਰਿਤ ਟੂਰਿਜ਼ਮ ਸਿਰਜ ਸਕਦੀਆਂ ਹਨ – ਪ੍ਰਮੁੱਖ ਚੈਨਲਾਂ ‘ਤੇ ਸੁਹਜਾਤਮਕ ਤੌਰ ‘ਤੇ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ ਹਨ। ਇਸ ਨੂੰ ਹੈਂਡਲੂਮ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਅਤੇ ਹੋਰ ਸਮਾਜਿਕ ਗਤੀਵਿਧੀਆਂ ਦੀ ਵਰਤੋਂ ਕਰਦਿਆਂ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਮੈਂ ਪਹਿਲਾਂ ‘ਫ਼ੌਕਸ ਟ੍ਰੈਵਲਰ’ ‘ਤੇ, ਲਖਨਊ ਅਤੇ ਉਸ ਦੀ ਸ਼ਿਲਪਕਾਰੀ ਨੂੰ ਸ਼ੂਟ ਕੀਤਾ ਹੈ ਅਤੇ ਇਸ ਨੂੰ ਟੀਵੀ ਸ਼ੋਅਜ਼, ਸਟਾਈਲ ਤੇ ਸ਼ਹਿਰ ਲਈ ਇੱਕ ਟਿਕਾਣਾ ਬਣਾਇਆ ਹੈ।
ਸਾਨੂੰ ਆਪਣੇ ਪ੍ਰਗਤੀ ਦੇ ਕੰਮ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਬਿਹਤਰ ਢੰਗ ਨਾਲ ਕੀਤੇ ਗਏ ਸੰਗ੍ਰਹਿ, ਚੰਗੀ ਕੀਮਤ ਉੱਤੇ ਫ਼ਾਈਨ ਐਡਿਟਸ ਨੂੰ ਆਧੁਨਿਕ ਪਰਿਪੇਖ ਵਿੱਚ ਇਸ ਤਰ੍ਹਾਂ ਨਵਾਂ ਰੂਪ ਦੇਣਾ ਹੋਵੇਗਾ ਕਿ ਨੌਜਵਾਨ ਵੀ ਇਸ ਨੂੰ ਖ਼ਰੀਦਣ ਦੀ ਇੱਛਾ ਰੱਖਣਗੇ। ਅਸੀਂ ਸਾਡੀ ਕਾਮਨਾ ਹੈ ਕਿ ਤੁਹਾਡਾ ‘ਹੱਥਖੱਡੀ ਦਿਵਸ’ (ਹੈਂਡਲੂਮ ਡੇਅ) ਬੇਹੱਦ ਸ਼ੁਭ ਰਹੇ।
(ਲੇਖਿਕਾ ਦਿੱਲੀ ਦੀ ਫੈਸ਼ਨ ਡਿਜ਼ਾਈਨਰ ਹਨ )