NASA ਦੀ ਚੇਤਾਵਨੀ : ਇਕ ਹੋਰ ਅਲਕਾ ਪਿੰਡ 12 ਕਿਲੋਮੀਟਰ/ਪ੍ਰਤੀ ਸੈਕਿੰਡ ਦੀ ਰਫਤਾਰ ਨਾਲ 21 ਮਈ ਨੂੰ ਧਰਤੀ ਨੇੜਿਓ ਗੁਜ਼ਰੇਗਾ

TeamGlobalPunjab
2 Min Read

ਨਿਊਜ਼ ਡੈਸਕ : ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਉਬਜੈਕਟ ਸਟੱਡੀਜ਼ ਨੇ ਅਲਰਟ ਕੀਤਾ ਹੈ ਕਿ 21 ਮਈ ਨੂੰ ਇਕ ਹੋਰ ਉਲਕਾ ਪਿੰਡ ਬਹੁਤ ਤੇਜ਼ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਨਾਸਾ ਨੇ ਦੱਸਿਆ ਹੈ ਕਿ ਇਹ ਉਲਕਾ ਪਿੰਡ ਲਗਭਗ 1.5 ਕਿਲੋਮੀਟਰ ਲੰਬਾ ਹੈ।

ਨਾਸਾ ਨੇ ਦੱਸਿਆ ਕਿ ਇਹ ਉਲਕਾ ਪਿੰਡ 21 ਮਈ ਨੂੰ ਧਰਤੀ ਦੇ ਖੇਤਰ ਵਿਚ ਦਾਖਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਉਲਕਾ ਪਿੰਡ ਪਹਿਲੀ ਵਾਰ 16 ਜਨਵਰੀ 1997 ਨੂੰ ਵੇਖਿਆ ਗਿਆ ਸੀ। ਉਸ ਸਮੇਂ ਤੋਂ ਹੀ ਨਾਸਾ ਨੇ ਇਸ ਉਲਕਾ ਪਿੰਡ ‘ਤੇ ਨਜ਼ਰ ਰੱਖੀ ਹੋਈ ਹੈ।

ਅਜਿਹੇ ਹੀ  2000 ਤੋਂ ਵੀ ਵੱਧ ਉਲਕਾ ਪਿੰਡ ਹਨ ਜਿਨ੍ਹਾਂ ‘ਤੇ ਨਾਸਾ ਨੇ ਨਜ਼ਰ ਰੱਖੀ ਹੋਈ ਹੈ। ਇਸ ਉਲਕਾ ਪਿੰਡ ਦਾ ਆਕਾਰ 680-1.5km ਦੇ ਵਿਚਕਾਰ ਹੈ। ਨਾਸਾ ਨੇ ਇਸ ਉਲਕਾ ਪਿੰਡ ਦਾ ਨਾਮ “ਨਿਓ” ਰੱਖਿਆ ਹੈ। ਇਹ ਉਲਕਾ ਪਿੰਡ 21 ਮਈ ਨੂੰ ਸ਼ਾਮ ਦੇ ਸਮੇਂ ਤਕਰੀਬਨ 9.45 ਵਜੇ ਧਰਤੀ ਦੇ ਖੇਤਰ ਵਿਚ ਦਾਖਲ ਹੋਵੇਗਾ।

ਨਾਸਾ ਦੇ ਅਨੁਸਾਰ ਇਸ ਉਲਕਾ ਪਿੰਡ ਦੀ ਰਫਤਾਰ 11.68 ਕਿਲੋਮੀਟਰ/ਪ੍ਰਤੀ ਸੈਕਿੰਡ ਹੋਵੇਗੀ। ਇਸ ਦੇ ਮੱਦੇਨਜ਼ਰ ਨਾਸਾ ਨੇ ਅਲਰਟ ਜਾਰੀ ਕੀਤਾ ਹੈ। ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਬਾਹੀ ਸੰਭਵ ਹੈ। ਇਸ ਦੇ ਧਰਤੀ ਨਾਲ ਟਕਰਾਉਣ ਨਾਲ ਭੂਚਾਲ, ਸੁਨਾਮੀ ਅਤੇ ਹੋਰ ਕਈ ਘਟਨਾਵਾਂ  ਵਾਪਰ ਸਕਦੀਆਂ ਹਨ। ਹਾਲਾਂਕਿ ਨਾਸਾ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

- Advertisement -

 

Share this Article
Leave a comment