Home / News / ਅੰਮ੍ਰਿਤਸਰ ‘ਚ ਕਿਸਾਨਾਂ ਨੇ ਛੱਡਿਆ ਰੇਲਵੇ ਟਰੈਕ, ਪਲੇਟਫਾਰਮ ‘ਤੇ ਲਾਇਆ ਧਰਨਾ, ਅੰਦੋਲਨ ਨੂੰ ਵੀ ਵਧਾਇਆ

ਅੰਮ੍ਰਿਤਸਰ ‘ਚ ਕਿਸਾਨਾਂ ਨੇ ਛੱਡਿਆ ਰੇਲਵੇ ਟਰੈਕ, ਪਲੇਟਫਾਰਮ ‘ਤੇ ਲਾਇਆ ਧਰਨਾ, ਅੰਦੋਲਨ ਨੂੰ ਵੀ ਵਧਾਇਆ

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ‘ਚ ਆਪਣਾ ਰੇਲ ਰੋਕੋ ਅੰਦੋਲਨ ਹੋਰ ਵਧਾ ਦਿੱਤਾ ਹੈ। ਹੁਣ ਇਹ ਅੰਦੋਲਨ 21 ਨਵੰਬਰ ਤਕ ਜਾਰੀ ਰਹੇਗਾ। ਇਸ ਦੀ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਟਰੈਕ ‘ਤੇ ਧਰਨਾ ਲਗਾਈ ਬੈਠੀ ਸੀ। ਹੁਣ ਨਵੇਂ ਹੁਕਮਾਂ ਮੁਤਾਬਕ ਇਸ ਜਥੇਬੰਦੀ ਨੇ ਰੇਲ ਟਰੈਕ ਵੀ ਖਾਲੀ ਕਰ ਦਿੱਤਾ ਹੈ। ਹੁਣ ਇਹ ਜਥੇਬੰਦੀ ਰੇਲਵੇ ਟਰੈਕ ਦੀ ਬਜਾਏ ਰੇਲਵੇ ਪਲੇਟਫਾਰਮ ‘ਤੇ ਧਰਨਾ ਦੇਵੇਗੀ।

ਧਰਨਾ ਦੀ ਥਾਂ ਬਦਲਣ ਸਬੰਧੀ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਹੁਣ ਪਲੇਟਫਾਰਮ ‘ਤੇ ਹੀ ਧਰਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਸਿਰਫ਼ ਮਾਲ ਗੱਡੀਆਂ ਲਈ ਰਸਤਾ ਛੱਡਿਆ ਹੈ। ਜੇਕਰ ਕੇਂਦਰ ਸਰਕਾਰ ਨੇ ਯਾਤਰੀ ਗੱਡੀਆਂ ਚਲਾਈਆ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਮਾਲ ਗੱਡੀਆਂ ਲਈ ਰਸਤਾ ਪਹਿਲਾਂ ਹੀ ਛੱਡਿਆ ਹੋਇਆ ਸੀ ਪਰ ਸਰਕਾਰ ਦੀ ਨੀਅਤ ਵਿੱਚ ਖੋਟ ਸੀ ਜੋ ਸਾਹਮਣੇ ਆ ਗਿਆ ਹੈ।

Check Also

ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਬੀਰ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਚੰਡੀਗੜ੍ਹ: ਪਠਾਨਕੋਟ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਸ਼ੋਕ ਸ਼ਰਮਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ …

Leave a Reply

Your email address will not be published. Required fields are marked *