ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਹੋਇਆ ਕੋਰੋਨਾਵਾਇਰਸ ਟੈਸਟ

TeamGlobalPunjab
1 Min Read

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਗਲੇ ਵਿੱਚ ਖਰਾਸ਼ ਅਤੇ ਬੁਖਾਰ ਆਉਣ ਤੋਂ ਬਾਅਦ ਹੋਮ ਆਈਸੋਲੇਸ਼ਨ ਵਿੱਚ ਹਨ, ਅੱਜ ਸਵੇਰੇ ਹੀ ਉਨ੍ਹਾਂ ਦੇ ਘਰ ਤੋਂ ਹੀ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਸੈਂਪਲ ਲਿਆ ਜਾ ਚੁੱਕਿਆ ਹੈ ਅਤੇ ਅੱਜ ਰਾਤ ਜਾਂ ਕੱਲ ਸਵੇਰੇ ਤੱਕ ਉਨ੍ਹਾਂ ਦੀ ਰਿਪੋਰਟ ਆ ਜਾਵੇਗੀ।

ਜਾਣਕਾਰੀ ਦੇ ਅਨੁਸਾਰ ਹੁਣ ਮੁੱਖ ਮੰਤਰੀ ਕੇਜਰੀਵਾਲ ਦਾ ਬੁਖਾਰ ਘੱਟ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦੱਸ ਦਈਏ ਕਿ ਕੇਜਰੀਵਾਲ ਦੀ ਸਿਹਤ ਐਤਵਾਰ ਦੁਪਹਿਰ ਤੋਂ ਖ਼ਰਾਬ ਹੈ, ਮੁੱਖ ਮੰਤਰੀ ਨੂੰ ਹਲਕਾ ਬੁਖਾਰ ਅਤੇ ਖੰਘ ਹੈ। ਕੋਰੋਨਾ ਦੇ ਲੱਛਣ ਮੰਨਦੇ ਹੋਏ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਆਪਣੇ ਘਰ ਉੱਤੇ ਆਈਸੋਲੇਟ ਕਰ ਲਿਆ ਹੈ।

ਰਿਪੋਰਟ ਆਉਣ ਤੋਂ ਬਾਅਦ ਤੱਕ ਉਹ ਆਪਣੇ ਆਪ ਨੂੰ ਸਾਰੇ ਬੈਠਕਾਂ ਤੋਂ ਦੂਰ ਰੱਖਣਗੇ। ਉੱਧਰ ਸਿਹਤ ਖ਼ਰਾਬ ਹੋਣ ਦੀ ਖਬਰ ਬਾਹਰ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲੋਕਾਂ ਨੇ ਚਿੰਤਾ ਜਤਾਈ।  ਆਮ ਆਦਮੀ ਪਾਰਟੀ ਸਾਂਸਦ ਸੰਜੈ ਸਿੰਘ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਹਲਕਾ ਬੁਖਾਰ ਅਤੇ ਖੰਘ ਹੈ। ਐਤਵਾਰ ਤੋਂ ਉਹ ਆਪਣੇ ਘਰ ‘ਚ ਆਈਸੋਲੇਟ ਹਨ ਤੇ ਉਹ ਡਾਇਬਿਟਿਕ ਵੀ ਹਨ।

Share this Article
Leave a comment